24 ਫਰਵਰੀ
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੀ ਸਥਿਤੀ ਵਧਦੀ ਜਾ ਰਹੀ ਹੈ। ਰੂਸੀ ਫੌਜ ਨੇ ਕ੍ਰੀਮੀਆ ਵੱਲ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ । ਰੂਸੀ ਫੌਜ ਦਾ 7 ਕਿਲੋਮੀਟਰ ਲੰਬਾ ਕਾਫਲਾ ਲਗਾਤਾਰ ਅੱਗੇ ਵਧ ਰਿਹਾ ਹੈ।
ਯੂਕਰੇਨ ਦੇ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਹੈ ਕਿ ਰੂਸੀ ਸੈਨਿਕ ਨੇ ਯੂਕਰੇਨ ਦੀ ਫੌਜ ਨੂੰ ਡੋਨੇਸਕ ਅਤੇ ਲੁਹਾਨਸਕ ਨੂੰ ਖਾਲੀ ਕਰਨ ਲਈ ਕਿਹਾ ਹੈ। ਰੂਸੀ ਕਾਰਵਾਈ ਤੋਂ ਬਾਅਦ ਯੂਕਰੇਨ ਦੀ ਸੰਸਦ ਨੇ ਦੇਸ਼ ਵਿੱਚ ਐਮਰਜੈਂਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਦੇ ਨਾਲ ਹੀ ਪੱਛਮੀ ਰੂਸ ਦੇ ਹਸਪਤਾਲਾਂ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਹਸਪਤਾਲਾਂ ‘ਚ ਲੋਕਾਂ ਦੀ ਭਰਤੀ ‘ਤੇ ਰੋਕ ਲਗਾ ਦਿੱਤੀ ਗਈ ਹੈ। ਅਮਰੀਕਾ ਨੇ ਕਿਹਾ ਹੈ ਕਿ ਰੂਸ ਨੇ ਯੂਕਰੇਨ ‘ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਲੇ ਸਾਗਰ ਵਿੱਚ ਰੂਸ ਦੇ 25 ਤੋਂ ਵੱਧ ਜੰਗੀ ਬੇੜੇ ਤਾਇਨਾਤ ਕੀਤੇ ਗਏ ਹਨ।
ਸਵੀਡਨ ਦੀ ਵਿਦੇਸ਼ ਮੰਤਰੀ ਐਨ ਲਿੰਡੇ ਨੇ ਵੀ ਡੋਂਸਕ ਅਤੇ ਲੁਹਾਨਸਕ ਵਿੱਚ ਅੰਨ੍ਹੇਵਾਹ ਗੋਲੀਬਾਰੀ ‘ਤੇ ਚਿੰਤਾ ਪ੍ਰਗਟਾਈ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਰੂਸੀ ਸੈਨਿਕਾਂ ਨੇ ਘੁਸਪੈਠ ਕੀਤੀ ਹੈ। ਰੂਸੀ ਜਹਾਜ਼ ਯੂਕਰੇਨ ਦੇ ਹਵਾਈ ਖੇਤਰ ਵਿੱਚ ਦਾਖਲ ਹੋ ਗਏ ਹਨ। ਰੂਸੀ ਫੌਜ ਲਗਾਤਾਰ ਯੂਕਰੇਨ ਦੀ ਸਰਹੱਦ ਵੱਲ ਤੇਜ਼ੀ ਨਾਲ ਵਧ ਰਹੀ ਹੈ।
ਇਸ ਤੋਂ ਪਹਿਲਾਂ ਵੀ ਖ਼ਬਰ ਆਈ ਸੀ ਕਿ ਰੂਸੀ ਫ਼ੌਜ ਯੂਕਰੇਨ ਦੀ ਸਰਹੱਦ ਅੰਦਰ 20 ਕਿਲੋਮੀਟਰ ਅੰਦਰ ਦਾਖ਼ਲ ਹੋ ਗਈ ਹੈ ਅਤੇ ਫ਼ੌਜੀਆਂ ਨੇ 550 ਤੋਂ ਵੱਧ ਟੈਂਟ ਵੀ ਲਗਾ ਦਿੱਤੇ ਹਨ। ਇਸ ਦੇ ਨਾਲ ਹੀ ਉੱਥੇ ਇੱਕ ਹਸਪਤਾਲ ਵੀ ਤਿਆਰ ਕੀਤਾ ਗਿਆ ਹੈ। ਯੂਕਰੇਨ ਦੀ ਸਰਹੱਦ ਤੋਂ ਰੂਸੀ ਕਬਜ਼ੇ ਦੀ ਨਵੀਂ ਤਸਵੀਰ ਵੀ ਸਾਹਮਣੇ ਆਈ ਹੈ। ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੇ ਰੂਸ ਦੀ ਕਾਰਵਾਈ ਖ਼ਿਲਾਫ਼ ਰੂਸ ‘ਤੇ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਰੂਸ ਦੀ ਨੋਰਡ ਸਟ੍ਰੀਮ 2 ਪਾਈਪਲਾਈਨ ‘ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ “ਮੈਂ ਆਪਣੇ ਪ੍ਰਸ਼ਾਸਕ ਨੂੰ Nord Stream 2 AG ਅਤੇ ਇਸਦੇ ਕਾਰਪੋਰੇਟ ਐਗਜ਼ੈਕਟਿਵਾਂ ਉੱਤੇ ਪਾਬੰਦੀ ਲਗਾਉਣ ਲਈ ਨਿਰਦੇਸ਼ ਦਿੱਤੇ ਹਨ,”।
ਇਹ ਕਦਮ ਯੂਕਰੇਨ ਵਿੱਚ ਰੂਸ ਦੀਆਂ ਕਾਰਵਾਈਆਂ ਦੇ ਜਵਾਬ ਵਿੱਚ ਪਾਬੰਦੀਆਂ ਦੀ ਸਾਡੀ ਸ਼ੁਰੂਆਤੀ ਕਿਸ਼ਤ ਦਾ ਇੱਕ ਹੋਰ ਹਿੱਸਾ ਹੈ। ਜਿਵੇਂ ਕਿ ਮੈਂ ਸਪੱਸ਼ਟ ਕੀਤਾ ਹੈ, ਜੇਕਰ ਰੂਸ ਅੱਗੇ ਵਧਦਾ ਰਹਿੰਦਾ ਹੈ, ਤਾਂ ਅਸੀਂ ਹੋਰ ਕਦਮ ਚੁੱਕਣ ਤੋਂ ਸੰਕੋਚ ਨਹੀਂ ਕਰਾਂਗੇ।” ਗਲੋਬਲ ਟਾਈਮਜ਼ ਨੇ ਰੂਸ ‘ਤੇ ਪੱਛਮੀ ਦੇਸ਼ਾਂ ਵੱਲੋਂ ਲਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਇਕਪਾਸੜ ਕਾਰਵਾਈ ਦੱਸਿਆ ਹੈ।
ਦੂਜੇ ਪਾਸੇ ਬ੍ਰਿਟੇਨ ਨੇ ਵੀ ਰੂਸ ਨੂੰ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ‘ਤੇ ਹਮਲੇ ਦੀ ਸੂਰਤ ‘ਚ ਉਹ ਰੂਸ ‘ਤੇ ਕੁਝ ਹੋਰ ਪਾਬੰਦੀਆਂ ਲਵੇਗਾ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਲਿਜ਼ ਟਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਪੰਜ ਰੂਸੀ ਬੈਂਕਾਂ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਜੁੜੇ ਤਿੰਨ ਅਰਬਪਤੀਆਂ ਵਿਰੁੱਧ ਸੰਸਦ ਵਿੱਚ ਐਲਾਨੀਆਂ ਪਾਬੰਦੀਆਂ ‘ਗੰਭੀਰ’ ਕਿਸਮ ਦੀਆਂ ਹਨ, ਪਰ ਕੁਝ ਹੋਰ ਉਪਾਅ ਅਜੇ ਵੀ ‘ਸੁਰੱਖਿਅਤ’ ਰੱਖੇ ਗਏ ਹਨ।
ਰੂਸ ਵੱਲੋਂ ਯੂਕਰੇਨ ਵਿੱਚ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਅਮਰੀਕਾ ਲਗਾਤਾਰ ਨਿੰਦਾ ਕਰਦਾ ਰਿਹਾ ਹੈ। ਅਮਰੀਕਾ ਨੇ ਯੂਕਰੇਨ ਨੂੰ ਦੁੱਗਣੀ ਫੌਜੀ ਸਹਾਇਤਾ ਦਾ ਐਲਾਨ ਕੀਤਾ ਹੈ। ਇਹ ਵੀ ਕਿਹਾ ਗਿਆ ਹੈ ਕਿ ਰੂਸ ਨੂੰ ਜਲਦੀ ਹੀ ਜਵਾਬ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਚੀਨ ਵੀ ਇਸ ਜੰਗ ਵਿੱਚ ਉਤਰ ਗਿਆ ਹੈ। ਚੀਨ ਨੇ ਕਿਹਾ ਹੈ ਕਿ ਉਹ ਅਮਰੀਕਾ ਖ਼ਿਲਾਫ਼ ਰੂਸ ਦਾ ਸਮਰਥਨ ਕਰਨ ਲਈ ਤਿਆਰ ਹੈ।