ਰੂਸ ਵਲੋਂ ਹਮਲੇ ਦਾ ਅੱਜ ਦੂਜਾ ਦਿਨ ਹੈ। ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਸ਼ੁੱਕਰਵਾਰ ਸਵੇਰੇ ਕਈ ਧਮਾਕੇ ਸੁਣੇ ਗਏ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਘੋਸ਼ਣਾ ਕੀਤੀ ਹੈ ਕਿ ਪੂਰੀ ਫੌਜ ਨੂੰ ਯੁੱਧ ਵਿੱਚ ਸ਼ਾਮਲ ਕੀਤਾ ਜਾਵੇਗਾ।

ਯੂਕਰੇਨ ਦਾ ਦਾਅਵਾ ਹੈ ਕਿ ਉਸ ਦੇ ਬਲਾਂ ਨੇ 800 ਤੋਂ ਵੱਧ ਰੂਸੀ ਸੈਨਿਕਾਂ ਨੂੰ ਮਾਰ ਦਿੱਤਾ ਹੈ।

30 ਰੂਸੀ ਟੈਂਕ ਅਤੇ 7 ਜਾਸੂਸੀ ਜਹਾਜ਼ ਵੀ ਨਸ਼ਟ ਹੋ ਗਏ ਹਨ।

ਦੂਸਰੇ ਪਾਸੇ ਯੂਕਰੇਨ ਦੀ ਸਰਕਾਰ ਨੇ 18 ਤੋਂ 60 ਸਾਲ ਦੇ ਮਰਦਾਂ ਦੇ ਦੇਸ਼ ਛੱਡਣ ‘ਤੇ ਪਾਬੰਦੀ ਲਗਾ ਦਿੱਤੀ ਹੈ।

ਕੁਝ ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ ਯੂਕਰੇਨ ਨੇ ਆਪਣੇ 10,000 ਨਾਗਰਿਕਾਂ ਨੂੰ ਲੜਾਈ ਲਈ ਰਾਈਫਲਾਂ ਦਿੱਤੀਆਂ ਹਨ।

ਸ਼ੁੱਕਰਵਾਰ ਸਵੇਰੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਵੀ ਇੱਕ ਬਿਆਨ ਜਾਰੀ ਕੀਤਾ।

ਉਨ੍ਹਾਂ ਕਿਹਾ ਕਿ ਦੁਨੀਆਂ ਨੇ ਸਾਨੂੰ ਜੰਗ ਲੜਨ ਲਈ ਇਕੱਲਾ ਛੱਡ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਉਹ ਕੀਵ ਵਿੱਚ ਹਨ ਅਤੇ ਰੂਸੀ ਫ਼ੌਜ ਉੱਥੇ ਦਾਖ਼ਲ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਰੂਸੀਆਂ ਦਾ ਪਹਿਲਾ ਨਿਸ਼ਾਨਾ ਉਹੀ ਹੈ ਅਤੇ ਦੂਜਾ ਨਿਸ਼ਾਨਾ ਉਨ੍ਹਾਂ ਦਾ ਪਰਿਵਾਰ ਹੈ।

Spread the love