ਯੂਕ੍ਰੇਨ ‘ਚ ਫਸੇ ਹਜ਼ਾਰਾਂ ਭਾਰਤੀਆਂ ਦੀ ਜ਼ਿੰਦਗੀ ਸੰਕਟ ’ਚ ਹੈ। ਰੂਸ ਦੇ ਹਮਲੇ ਕਾਰਨ ਚਾਰੇ ਪਾਸੇ ਡਰ ਤੇ ਹਫੜਾ- ਦਫੜ਼ੀ ਦਾ ਮਾਹੌਲ ਹੈ।

ਏਟੀਐੱਮ, ਮੈਡੀਕਲ ਸਟੋਰ ਤੇ ਰਾਸ਼ਨ ਦੀਆਂ ਦੁਕਾਨਾਂ ਦੇ ਸਾਹਮਣੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।

ਲੋਕ ਵੱਡੀਆਂ-ਵੱਡੀਆਂ ਬੋਤਲਾਂ ’ਚ ਪਾਣੀ ਭਰ ਕੇ ਘਰ ’ਚ ਰੱਖ ਰਹੇ ਹਨ।

ਦੂਸਰੇ ਪਾਸੇ ਦੋਹਾਂ ਦੇਸ਼ਾਂ ‘ਚ ਅਜੇ ਤਣਾਅ ਖਤਮ ਹੁੰਦਾ ਦਿਖਾਈ ਨਹੀਂ ਦੇ ਰਿਹਾ।ਯੂਕਰੇਨ ਨੇ ਭਾਵੇਂ ਦੇਸ਼ ਵਾਸੀਆਂ ਨੂੰ ਸਹਿਯੋਗ ਦੇਣ ਦੀ ਗੱਲ ਕਹੀ ਹੈ।

ਦੱਸ ਦੇਈਏ ਕਿ ਯੂਕਰੇਨ ‘ਚ ਵੱਡੀ ਗਿਣਤੀ ’ਚ ਲੋਕਾਂ ਨੇ ਅੰਡਰਗਰਾਊਂਡ ਮੈਟਰੋ ਸਟੇਸ਼ਨਾਂ ’ਤੇ ਸ਼ਰਨ ਲਈ ਹੈ।

ਏਅਰਪੋਰਟ ਬੰਦ ਕਰ ਦਿੱਤੇ ਗਏ ਹਨ।

ਜਿਨ੍ਹਾਂ ਨੇ ਭਾਰਤ ਪਰਤਣ ਲਈ ਟਿਕਟਾਂ ਲਈਆਂ ਹੋਈਆਂ ਸਨ, ਉਨ੍ਹਾਂ ਦੀਆਂ ਵੀ ਉਡਾਣਾਂ ਰੱਦ ਜਾਂ ਰੀਸ਼ਡਿਊਲ ਕੀਤੀਆਂ ਜਾ ਰਹੀਆਂ ਹਨ।

ਕੀਵ ’ਚ ਲਗਪਗ ਪੰਜ ਹਜ਼ਾਰ ਭਾਰਤੀ ਵਿਿਦਆਰਥੀ ਫਸੇ ਹੋਏ ਹਨ।

ਲਵੀਵ ਤੇ ਖਾਰਕੀਵ ’ਚ ਰਹਿ ਰਹੇ ਭਾਰਤੀ ਵਿਿਦਆਰਥੀਆਂ ਨੇ ਦੱਸਿਆ ਕਿ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।

ਬੰਬਾਰੀ ਦੇ ਡਰੋਂ ਵੱਡੀ ਗਿਣਤੀ ’ਚ ਲੋਕ ਅੰਡਰਗਰਾਊਂਡ ਮੈਟਰੋ ਸਟੇਸ਼ਨ ’ਚ ਸ਼ਰਨ ਲੈ ਰਹੇ ਹਨ।

Spread the love