ਨਵੀਂ ਦਿੱਲੀ, 28 ਫਰਵਰੀ

ਆਮ ਆਦਮੀ ਨੂੰ ਇੱਕ ਹੋਰ ਮਹਿੰਗਾਈ ਦੀ ਮਾਰ ਝੱਲਣੀ ਪੈਣੀ ਹੈ। ਹੁਣ ਅਮੂਲ ਦਾ ਦੁੱਧ ਮਹਿੰਗਾ ਹੋ ਗਿਆ ਹੈ। ਅਮੂਲ ਕੰਪਨੀ ਨੇ ਆਪਣੇ ਦੁੱਧ ਦੀ ਕੀਮਤ ਵਿੱਚ 2 ਰੁਪਏ ਦਾ ਵਾਧਾ ਕੀਤਾ ਹੈ। ਕੰਪਨੀ ਨੇ ਕਿਹਾ ਕਿ ਵਧੀਆਂ ਕੀਮਤਾਂ 1 ਮਾਰਚ 2022 ਤੋਂ ਲਾਗੂ ਹੋਣਗੀਆਂ।

ਕੰਪਨੀ ਨੇ ਬਿਆਨ ਵਿੱਚ ਅੱਗੇ ਕਿਹਾ ਕਿ ਗੁਜਰਾਤ ,ਅਹਿਮਦਾਬਾਦ ਅਤੇ ਸੌਰਾਸ਼ਟਰ ਦੇ ਬਾਜ਼ਾਰਾਂ ਵਿੱਚ , ਅਮੂਲ ਗੋਲਡ ਦੀ ਕੀਮਤ 30 ਰੁਪਏ ਪ੍ਰਤੀ 500 ਮਿਲੀਲੀਟਰ, ਅਮੂਲ ਤਾਜ਼ਾ ਦੀ ਕੀਮਤ 24 ਰੁਪਏ ਪ੍ਰਤੀ 500 ਮਿਲੀਲੀਟਰ ਅਤੇ ਅਮੂਲ ਸ਼ਕਤੀ ਦੀ ਕੀਮਤ 27 ਰੁਪਏ ਪ੍ਰਤੀ 500 ਮਿਲੀਲੀਟਰ ਹੈ। ਅਮੂਲ ਨੇ ਇਕ ਬਿਆਨ ‘ਚ ਕਿਹਾ ਕਿ 2 ਰੁਪਏ ਪ੍ਰਤੀ ਲੀਟਰ ਦਾ ਇਹ ਵਾਧਾ ਸਿਰਫ 4 ਫੀਸਦੀ ਹੈ, ਜੋ ਕਿ ਔਸਤ ਖੁਰਾਕੀ ਮਹਿੰਗਾਈ ਤੋਂ ਕਾਫੀ ਘੱਟ ਹੈ।

ਅਮੂਲ ਦੇ ਅਨੁਸਾਰ, ਕੰਪਨੀ ਨੇ ਪਿਛਲੇ ਦੋ ਸਾਲਾਂ ਵਿੱਚ ਤਾਜ਼ੇ ਦੁੱਧ ਸ਼੍ਰੇਣੀ ਦੀਆਂ ਕੀਮਤਾਂ ਵਿੱਚ ਸਿਰਫ 4 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ।

ਕੀਮਤ ਵਧਣ ਦਾ ਕਾਰਨ ਦੱਸਦੇ ਹੋਏ ਕੰਪਨੀ ਨੇ ਕਿਹਾ ਕਿ ਊਰਜਾ, ਪੈਕੇਜਿੰਗ, ਟਰਾਂਸਪੋਰਟੇਸ਼ਨ, ਪਸ਼ੂ ਖੁਰਾਕ ਦੀ ਲਾਗਤ ਵਧਣ ਕਾਰਨ ਦੁੱਧ ਉਤਪਾਦਨ ਦੀ ਲਾਗਤ ਵਧੀ ਹੈ। ਕੰਪਨੀ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਸੰਚਾਲਨ ਦੀ ਕੁੱਲ ਲਾਗਤ ਵਧੀ ਹੈ।

ਇਸ ਤੋਂ ਇਲਾਵਾ ਕੰਪਨੀ ਨੇ ਅੱਗੇ ਕਿਹਾ ਕਿ ਲਾਗਤ ਵਿੱਚ ਇਸ ਵਾਧੇ ਨੂੰ ਦੇਖਦੇ ਹੋਏ ਅਮੂਲ ਨੇ ਦੁੱਧ ਦੀ ਕੀਮਤ ਵਿੱਚ 35-40 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਹੈ, ਜੋ ਕਿ ਪਿਛਲੇ ਸਾਲ ਨਾਲੋਂ ਪੰਜ ਫੀਸਦੀ ਵੱਧ ਹੈ।

Spread the love