28 ਫਰਵਰੀ 2022

ਯੂਕਰੇਨ ਚ’ ਰੂਸ ਦੇ ਜਾਰੀ ਹਮਲੇ ਦਰਮਿਆਨ ਸੰਯੁਕਤ ਰਾਸ਼ਟਰ ਚ’ ਰੂਸ ਦੇ ਰਾਜਦੂਤ ਨੇ ਕਿਹਾ ਹੈ ਕਿ ਰੂਸ ਦਾ ਯੂਕਰੇਨ ਤੇ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਰੂਸੀ ਸੰਘ ਨੇ ਇਹ ਦੁਸ਼ਮਣੀ ਸ਼ੁਰੂ ਨਹੀਂ ਕੀਤੀ ਹੈ। ਰੂਸ ਇਸ ਜੰਗ ਨੂੰ ਖਤਮ ਕਰਨਾ ਚਾਹੁੰਦਾ ਹੈ। ਰੂਸੀ ਰਾਜਦੂਤ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪੁਤਿਨ ਦੇ ਪ੍ਰਮਾਣੂ ਬਲਾਂ ਨੂੰ ਹਾਈ ਅਲਰਟ ‘ਤੇ ਰੱਖਣ ਦੇ ਆਦੇਸ਼ ਨੇ ਯੂਕਰੇਨ ਨੂੰ ਲੈ ਕੇ ਤਣਾਅ ਵਧਾ ਦਿੱਤਾ ਹੈ। ਅਮਰੀਕਾ ਅਤੇ ਕੁਝ ਯੂਰਪੀ ਦੇਸ਼ਾਂ ਨੇ ਕਿਹਾ ਕਿ ਉਹ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਵਧਾ ਰਹੇ ਹਨ, ਜਿਸ ਵਿੱਚ ਹੋਰ ਸਟਿੰਗਰ ਮਿਜ਼ਾਈਲਾਂ ਅਤੇ ਲੜਾਕੂ ਜਹਾਜ਼ ਸ਼ਾਮਲ ਹਨ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਕਿਹਾ ਸੀ ਕਿ ਰੂਸੀ ਪ੍ਰਮਾਣੂ ਬਲਾਂ ਨੂੰ ਹਾਈ ਅਲਰਟ ‘ਤੇ ਰੱਖਣਾ ਇਕ ਹੈਰਾਨ ਕਰਨ ਵਾਲਾ ਘਟਨਾਕ੍ਰਮ ਹੈ ਅਤੇ ਪ੍ਰਮਾਣੂ ਯੁੱਧ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਯੂਕਰੇਨਅਤੇ ਰੂਸ ਵਿਚਾਲੇ ਗੱਲਬਾਤ ਦਾ ਸਾਰਥਕ ਨਤੀਜਾ ਲੜਾਈ ਨੂੰ ਰੋਕਣ ਦੇ ਰੂਪ ਵਿਚ ਸਾਹਮਣੇ ਆਵੇਗਾ।

Spread the love