ਰੂਸ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਛੇ ਦਿਨ ਹੋ ਚੁੱਕੇ ਨੇ।ਦਿਨੋ-ਦਿਨ ਖ਼ਤਰਨਾਕ ਹੁੰਦੀ ਜਾ ਰਹੀ ਜੰਗ ਦੌਰਾਨ ਕਈ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ।

ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਦੇ ਵਿਚਕਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ ਕਈ ਖਤਰਨਾਕ ਸੰਕੇਤ ਮਿਲੇ ਹਨ।

ਇੱਥੋਂ ਤੱਕ ਕਿ ਗੱਲ ਪ੍ਰਮਾਣੂ ਹਥਿਆਰਾਂ ਤੱਕ ਵੀ ਪਹੁੰਚ ਚੱੁਕੀ ਹੈ।ਦਰਅਸਲ, ਰੂਸੀ ਰਾਸ਼ਟਰਪਤੀ ਪੁਤਿਨ ਨੇ ਦੇਸ਼ ਦੇ ਪ੍ਰਮਾਣੂ ਰੋਕੂ ਬਲਾਂ ਨੂੰ ਵਿਸ਼ੇਸ਼ ਅਲਰਟ ‘ਤੇ ਰੱਖਣ ਦਾ ਹੁਕਮ ਜਾਰੀ ਕੀਤਾ।

ਉਨਾਂ੍ਹ ਕਿਹਾ ਕਿ ਪੱਛਮੀ ਦੇਸ਼ ਰੂਸ ਵਿਰੁੱਧ ਭੜਕਾਊ ਕਾਰਵਾਈ ਕਰ ਰਹੇ ਹਨ।

ਇਸ ਦੇ ਨਾਲ ਹੀ ਰੂਸ ਦੇ ਪ੍ਰਮਾਣੂ ਖਤਰੇ ਤੋਂ ਕਈ ਦੇਸ਼ ਨਾਰਾਜ਼ ਹਨ ਅਤੇ ਯੂਕਰੇਨ ‘ਤੇ ਹਮਲੇ ਕਾਰਨ ਪੱਛਮੀ ਦੇਸ਼ਾਂ ਨੇ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਪੱਛਮੀ ਦੇਸ਼ਾਂ ਅਤੇ ਰੂਸ ਵਿਚਾਲੇ ਕੂਟਨੀਤੀ ਦੀਆਂ ਚਾਲਾਂ ਵੀ ਚੱਲ ਰਹੀਆਂ ਹਨ।

ਅਮਰੀਕਾ ਸਹਿਯੋਗੀ ਦੇਸ਼ਾਂ ਦੇ ਜ਼ਰੀਏ ਰੂਸ ‘ਤੇ ਆਰਥਿਕ ਪਾਬੰਦੀਆਂ ਦਾ ਘੇਰਾ ਵਧਾ ਰਿਹਾ ਹੈ।

ਉਧਰ ਦੂਸਰੇ ਪਾਸੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਟਵੀਟ ਕਰਕੇ ਕਿਹਾ ਕਿ ਮੈਂ ਯੂਕਰੇਨ ‘ਤੇ ਰੂਸ ਦੇ ਹਮਲੇ ‘ਤੇ ਚਰਚਾ ਕਰਨ ਲਈ ਸਹਿਯੋਗੀਆਂ ਅਤੇ ਭਾਈਵਾਲਾਂ ਨਾਲ ਗੱਲ ਕੀਤੀ ਅਸੀਂ ਆਪਣੇ ਦੇਸ਼ ਦੀ ਰੱਖਿਆ ਵਿੱਚ ਲੱਗੇ ਯੂਕਰੇਨੀ ਲੋਕਾਂ ਨੂੰ ਆਪਣਾ ਸਮਰਥਨ ਜਾਰੀ ਰੱਖ ਰਹੇ ਹਾਂ।

Spread the love