ਯੂਕਰੇਨ ਖਿਲਾਫ ਰੂਸ ਦੀ ਫੌਜੀ ਕਾਰਵਾਈ ਮੰਗਲਵਾਰ ਨੂੰ ਛੇਵੇਂ ਦਿਨ ਵੀ ਜਾਰੀ ਰਹੀ।

ਦੁਨੀਆ ਦੇ ਕਈ ਦੇਸ਼ ਫੌਜੀ ਸਾਜ਼ੋ-ਸਾਮਾਨ ਭੇਜ ਕੇ ਯੂਕਰੇਨ ਦੀ ਮਦਦ ਕਰ ਰਹੇ ਹਨ।

ਰੂਸ ਨੇ ਇਨ੍ਹਾਂ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਨ੍ਹਾਂ ਉਪਕਰਨਾਂ ਦੀ ਵਰਤੋਂ ਰੂਸ ਦੇ ਖਿਲਾਫ ਕੀਤੀ ਗਈ ਤਾਂ ਉਨ੍ਹਾਂ ਨੂੰ ਭੇਜਣ ਵਾਲਾ ਦੇਸ਼ ਜ਼ਿੰਮੇਵਾਰ ਹੋਵੇਗਾ।

ਇਸ ਸੰਕਟ ਦੇ ਹੱਲ ਲਈ ਕੂਟਨੀਤਕ ਯਤਨ ਫੌਜੀ ਟਕਰਾਅ ਦੇ ਵਿਚਕਾਰ ਵੀ ਜਾਰੀ ਹਨ।

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਯੂਕਰੇਨ ਸੰਕਟ ‘ਤੇ ਐਮਰਜੈਂਸੀ ਬਹਿਸ ਦਾ ਪ੍ਰਸਤਾਵ ਦਿੱਤਾ ਹੈ।

ਇਸ ਪ੍ਰਸਤਾਵ ਦੇ ਪੱਖ ‘ਚ 29 ਅਤੇ ਵਿਰੋਧ ‘ਚ 5 ਵੋਟਾਂ ਪਈਆਂ। ਭਾਰਤ ਸਮੇਤ 13 ਦੇਸ਼ਾਂ ਨੇ ਵੋਟਿੰਗ ‘ਚ ਹਿੱਸਾ ਨਹੀਂ ਲਿਆ।

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ ਕੁੱਲ 47 ਮੈਂਬਰ ਹਨ।ਉਧਰ ਯੁੱਧ ਦੀ ਗੱਲ ਕੀਤੀ ਜਾਵੇ ਤਾਂ ਯੂਕਰੇਨ ਦਾ ਦਾਅਵਾ ਹੈ ਕਿ ਲੜਾਈ ਵਿੱਚ ਹੁਣ ਤੱਕ ਕਰੀਬ 5,300 ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ।

ਯੂਕਰੇਨ ਦੀ ਫੌਜ ਨੇ ਲਗਭਗ 151 ਟੈਂਕ, 29 ਜਹਾਜ਼ ਅਤੇ 29 ਹੈਲੀਕਾਪਟਰ ਤਬਾਹ ਕਰਨ ਦਾ ਦਾਅਵਾ ਕੀਤਾ ਹੈ।

ਦੂਜੇ ਪਾਸੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ ਨੇ ਯੂਕਰੇਨ ਵਿਚ 94 ਲੋਕਾਂ ਦੀ ਮੌਤ ਅਤੇ ਘੱਟੋ-ਘੱਟ 376 ਨਾਗਰਿਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ।

Spread the love