ਮੁੰਬਈ, 28 ਫਰਵਰੀ

ਸੁਪਰਸਟਾਰ ਪ੍ਰਭਾਸ ਅਤੇ ਖੂਬਸੂਰਤ ਅਦਾਕਾਰਾ ਕ੍ਰਿਤੀ ਸੈਨਨ ਦੀ ਬਹੁਤ ਉਡੀਕੀ ਜਾ ਰਹੀ ਫਿਲਮ ਆਦਿਪੁਰਸ਼ ਨੂੰ ਲੈ ਕੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ।

ਮਹਾਸ਼ਿਵਰਾਤਰੀ ਦੇ ਮਹੱਤਵਪੂਰਨ ਦਿਨ ਪ੍ਰਭਾਸ ਅਤੇ ਕ੍ਰਿਤੀ ਦੀ ਫਿਲਮ ਆਦਿਪੁਰਸ਼ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ।

ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਪ੍ਰਭਾਸ ਦੀ ਫਿਲਮ ਆਦਿਪੁਰਸ਼ ਇਸ ਸਾਲ ਸਿਨੇਮਾਘਰਾਂ ‘ਚ ਨਹੀਂ ਸਗੋਂ ਅਗਲੇ ਸਾਲ ਜਨਵਰੀ ‘ਚ ਰਿਲੀਜ਼ ਹੋਵੇਗੀ।

ਇਹ ਫਿਲਮ ਹੁਣ 12 ਜਨਵਰੀ 2023 ਨੂੰ ਸਕ੍ਰੀਨ ‘ਤੇ 3ਡੀ ‘ਚ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਦੇਸ਼ਕ ਓਮ ਰਾਉਤ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ‘ਤੇ ਫਿਲਮ ਦੀ ਰਿਲੀਜ਼ ਡੇਟ ਦੀ ਜਾਣਕਾਰੀ ਪ੍ਰਸ਼ੰਸਕਾਂ ਨੂੰ ਦਿੱਤੀ ਹੈ।

ਫਿਲਮ ਆਦਿਪੁਰਸ਼ ਪਹਿਲਾਂ 11 ਅਗਸਤ 2022 ਨੂੰ ਰਿਲੀਜ਼ ਹੋਣੀ ਸੀ। ਪਰ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਦੇ ਕਾਰਨ ਮੇਕਰਸ ਨੇ ਇਸ ਫਿਲਮ ਦੀ ਰਿਲੀਜ਼ ਡੇਟ ਨੂੰ ਅੱਗੇ ਵਧਾ ਦਿੱਤਾ ਹੈ।

Spread the love