ਮੁੰਬਈ, 28 ਫਰਵਰੀ

ਆਲੀਆ ਭੱਟ ਦੀ ਫਿਲਮ ਗੰਗੂਬਾਈ ਕਾਠੀਆਵਾੜੀ (Gangubai Kathiawadi ) ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਫਿਲਮ ਦੀ ਚਰਚਾ ਹਰ ਪਾਸੇ ਹੋ ਰਹੀ ਹੈ, ਉਥੇ ਹੀ ਆਲੀਆ ਭੱਟ ਦੀ ਅਦਾਕਾਰੀ ਵੀ ਦਰਸ਼ਕਾਂ ਅਤੇ ਆਲੋਚਕਾਂ ਦਾ ਦਿਲ ਜਿੱਤ ਰਹੀ ਹੈ। ਪਰ 25 ਫਰਵਰੀ ਨੂੰ ਬਾਕਸ ਆਫਿਸ ‘ਤੇ ਇਕ ਹੋਰ ਫਿਲਮ ਰਿਲੀਜ਼ ਹੋਈ, ਜਿਸ ਨੇ ਕਮਾਈ ਦੇ ਮਾਮਲੇ ‘ਚ ਗੰਗੂਬਾਈ ਕਾਠੀਆਵਾੜੀ ਨੂੰ ਪਛਾੜ ਦਿੱਤਾ ਹੈ। ਇਸ ਫਿਲਮ ਦਾ ਨਾਂ ਭੀਮਲਾ ਨਾਇਕ ਹੈ। ਭੀਮਲਾ ਨਾਇਕ ਦੱਖਣ ਦੇ ਸੁਪਰਸਟਾਰ ਪਵਨ ਕਲਿਆਣ ਅਤੇ ਰਾਣਾ ਡੱਗੂਬਾਤੀ ਦੀ ਫਿਲਮ ਹੈ। ਇਹ ਤੇਲਗੂ ਭਾਸ਼ਾ ਦੀ ਐਕਸ਼ਨ ਡਰਾਮਾ ਫਿਲਮ ਹੈ। ਇਸ ਦਾ ਨਿਰਦੇਸ਼ਨ ਸਾਗਰ ਕੇ ਚੰਦਰਾ ਨੇ ਕੀਤਾ ਹੈ। ਫਿਲਮ ਦੀ ਕਹਾਣੀ ਤ੍ਰਿਵਿਕਰਮ ਸ਼੍ਰੀਨਿਵਾਸ ਨੇ ਲਿਖੀ ਸੀ। ਇਹ 2020 ਦੀ ਮਲਿਆਲਮ ਫਿਲਮ ਅਯੱਪਨਮ ਕੋਸ਼ਿਯੂਮ ਦਾ ਰੀਮੇਕ ਹੈ। ਭੀਮਲਾ ਨਾਇਕ ਨੂੰ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਵੀ ਚੰਗੀਆਂ ਪ੍ਰਤੀਕਿਰਿਆਵਾਂ ਮਿਲੀਆਂ ਹਨ।

ਭੀਮਲਾ ਨਾਇਕ ਨੇ ਬਾਕਸ ਆਫਿਸ ‘ਤੇ ਪਹਿਲੇ ਦਿਨ 37.15 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ ਫਿਲਮ ਨੇ ਆਪਣੇ ਪਹਿਲੇ ਵੀਕੈਂਡ ‘ਚ 77.90 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ। ਇਸ ਦੇ ਨਾਲ ਹੀ ਦੁਨੀਆ ਭਰ ਦੇ ਬਾਕਸ ਆਫਿਸ ‘ਤੇ ਫਿਲਮ ਨੇ ਪਹਿਲੇ ਵੀਕੈਂਡ ‘ਤੇ ਹੀ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਦੂਜੇ ਪਾਸੇ ਗੰਗੂਬਾਈ ਕਾਠੀਆਵਾੜੀ ਨੇ ਵੀ ਵਿਦੇਸ਼ੀ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਰਤੀ ਬਾਕਸ ਆਫਿਸ ‘ਤੇ ਗੰਗੂਬਾਈ ਕਾਠੀਆਵਾੜੀ ਨੇ ਪਹਿਲੇ ਵੀਕੈਂਡ ‘ਤੇ 39.12 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

Spread the love