01 ਮਾਰਚ 2022

ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਛੇਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਰੂਸ ਦੇ ਤੇਜ਼ ਹਮਲੇ ਕਾਰਨ ਹੁਣ ਤੱਕ ਯੂਕਰੇਨ ਦੇ 5 ਲੱਖ ਤੋਂ ਵੱਧ ਲੋਕ ਦੇਸ਼ ਛੱਡ ਕੇ ਜਾ ਚੁੱਕੇ ਹਨ। ਰੂਸ ਦੇ ਹਮਲੇ ਕਾਰਨ ਯੂਕਰੇਨ ਦੇ ਇਹ ਲੋਕ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲੈ ਰਹੇ ਹਨ। ਹੁਣ ਤੱਕ 5 ਲੱਖ 20 ਹਜ਼ਾਰ ਲੋਕ ਪੋਲੈਂਡ ਤੇ ਹੋਰ ਗੁਆਂਢੀ ਦੇਸ਼ਾਂ ਵਿੱਚ ਜਾ ਚੁੱਕੇ ਹਨ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ (UNHCR) ਦੇ ਹਵਾਲੇ ਨਾਲ ਸਾਹਮਣੇ ਆਈ ਹੈ। UNHCR ਦੇ ਬੁਲਾਰੇ ਅਨੁਸਾਰ ਪੋਲੈਂਡ ਵਿੱਚ 2 ਲੱਖ 81 ਹਜ਼ਾਰ, ਹੰਗਰੀ ਵਿੱਚ 84 ਹਜ਼ਾਰ 500 ਤੋਂ ਵੱਧ, ਮੋਲਡੋਵਾ ਵਿੱਚ ਕਰੀਬ 36 ਹਜ਼ਾਰ 400 ਲੋਕ, ਰੋਮਾਨੀਆ ਵਿੱਚ 32 ਹਜ਼ਾਰ 500 ਤੋਂ ਵੱਧ ਅਤੇ ਸਲੋਵਾਕੀਆ ਵਿੱਚ ਕਰੀਬ 30 ਹਜ਼ਾਰ ਲੋਕਾਂ ਨੇ ਸ਼ਰਨ ਲਈ ਹੈ।

Spread the love