ਮੁੰਬਈ, 28 ਫਰਵਰੀ

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀ ਜ਼ਿੰਦਗੀ ਦਾ ਸਫ਼ਰ ਉਦੋਂ ਹੋਰ ਵੀ ਦਿਲਚਸਪ ਹੋ ਗਿਆ ਸੀ ਜਦੋਂ ਦੋਵੇਂ ਮਾਤਾ-ਪਿਤਾ ਬਣੇ ਸਨ। ਉਨ੍ਹਾਂ ਦੇ ਘਰੇ ਇੱਕ ਬੇਟੀ ਨੇ ਜਨਮ ਲਿਆ ਸੀ। ਇਸ ਦੀ ਜਾਣਕਾਰੀ ਖੁਦ ਪ੍ਰਿਅੰਕਾ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਸੀ ।

ਹਾਲਾਂਕਿ ਪ੍ਰਿਯੰਕਾ ਨੇ ਅਜੇ ਬੱਚੇ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਪਰ ਹੁਣ ਪ੍ਰਿਅੰਕਾ ਦੀ ਮਾਂ ਮਧੂ ਚੋਪੜਾ ਨੇ ਆਪਣੀ ਦੋਹਤੀ ਬਾਰੇ ਗੱਲ ਕੀਤੀ ਹੈ। ਦਰਅਸਲ, ਹਾਲ ਹੀ ‘ਚ ਇਕ ਈਵੈਂਟ ਦੌਰਾਨ ਮਧੂ ਚੋਪੜਾ ਨੇ ਆਪਣੀ ਨਾਨੀ ਬਣਨ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਕੁਝ ਅਜਿਹਾ ਹੋਇਆ ਕਿ ਮਧੂ ਦੇ ਕਲੀਨਿਕ ਨੂੰ 14 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਮਧੂ ਨੇ ਆਪਣੀ ਬੇਟੀ ਅਤੇ ਦੋਹਤੀ ਦੀ ਗੱਲ ਕੀਤੀ।

ਮਧੂ ਨੇ ਕਿਹਾ, ਮੈਂ ਨਾਨੀ ਬਣ ਕੇ ਬਹੁਤ ਖੁਸ਼ ਹਾਂ। ਮੇਰੇ ਚਿਹਰੇ ‘ਤੇ ਹਮੇਸ਼ਾ ਮੁਸਕਰਾਹਟ ਰਹਿੰਦੀ ਹੈ। ਜਦੋਂ ਮਧੂ ਤੋਂ ਬੱਚੇ ਦੇ ਨਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ਉਨ੍ਹਾਂ ਨੇ ਅਜੇ ਤੱਕ ਨਾਂ ਨਹੀਂ ਰੱਖਿਆ ਹੈ। ਜਦੋਂ ਪੰਡਿਤ ਨਾਮ ਨਿਕਾਲਣਗੇ ਤਦ ਹੀ ਨਾਮ ਰੱਖਿਆ ਜਾਵੇਗਾ, ਹਾਲੇ ਨਹੀਂ।

Spread the love