ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇੱਕ ਵੱਡਾ ਐਲਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਨੇ ਇਕ ਵੱਡੀ ਪਹਿਲ ਕੀਤੀ ਹੈ ਜੋ ਅਮਰੀਕੀਆਂ ਨੂੰ ਇਕ ਫਾਰਮੈਸੀ ‘ਚ ਕੋਵਿਡ-19 ਲਈ ਮੁਫ਼ਤ ਗੋਲੀਆਂ ਦੇਣ ਦੀ ਇਜਾਜ਼ਤ ਦੇਵੇਗੀ।

ਬਾਇਡਨ ਨੇ ਕਿਹਾ ਕਿ ਕੋਰੋਨਾ ਨਾਲ ਪੂਰੀ ਦੁਨੀਆਂ ਜੂਝ ਰਹੀ ਹੈ।

ਇਸ ਜੰਗ ਨਾਲ ਨਿਪਟਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ।

ਸ਼ੁਰੂ ਤੋਂ ਹੀ ਵਾਇਰਸ ਖ਼ਿਲਾਫ਼ ਟੀਕਾਕਰਨ ਇਕ ਤਕੜ਼ਾ ਹਥਿਆਰ ਰਿਹਾ ਹੈ।

ਇਸ ਦੇ ਨਾਲ ਹੀ ਕੋਰੋਨਾ ਨਾਲ ਲੜ਼ਨ ਲਈ ਦਵਾਈਂਆਂ ਵੀ ਬਣਾਈਆਂ ਗਈਆਂ ਹਨ।

ਰਾਸ਼ਟਰਪਤੀ ਬਾਇਡਨ ਨੇ ਆਪਣੇ ਸਟੇਟ ਆਫ਼ ਦਾ ਯੂਨੀਅਨ ਭਾਸ਼ਣ ਦੌਰਾਨ ਕਿਹਾ,’ ਅਸੀਂ ਟੈਸਟ ਟੂ ਟ੍ਰੀਟ ਸ਼ੁਰੂ ਕਰ ਰਹੇ ਹਾਂ।

ਤਾਂਕਿ ਲੋਕ ਕਿਸੇ ਵੀ ਫਾਰਮੈਸੀ ‘ਚ ਪਰੀਖਣ ਕਰ ਸਕਣ ਭਾਵੇਂ ਉਹ ਟੈਸਟ ਦੇ ਬਾਅਦ ਪਾਜ਼ੇਟਿਵ ਆਉਂਦੇ ਹਨ, ਤਾਂ ਉਹ ਉਸੇ ਵੇਲੇ ਐਂਟੀ ਵਾਇਰਲ ਗੋਲੀਆਂ ਪ੍ਰਾਪਤ ਕਰ ਸਕਦੇ ਹਨ।

ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੇ ਦੁਨੀਆਂ ਦੇ ਕਿਸੇ ਵੀ ਦੇਸ਼ ਦੀ ਤੁਲਨਾ ‘ਚ ਸਭ ਤੋਂ ਜ਼ਿਆਦਾ ਹੁਕਮ ਦਿੱਤੇ ਹਨ।

ਦੱਸ ਦੇਈਏ ਕਿ ਕਰੋਨਾ ਦਾ ਸਭ ਤੋਂ ਵੱਧ ਨੁਕਸਾਨ ਅਮਰੀਕਾ ਨੂੰ ਹੀ ਹੋਇਆ ਹੈ ਜਿਸ ਕਰਕੇ ਜੋ ਬਾਇਡਨ ਹੋਰ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੇ।

Spread the love