ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸਟੇਟ ਆਫ ਦਿ ਯੂਨੀਅਨ ਨੂੰ ਸੰਬੋਧਨ ਕੀਤਾ।

ਸੰਬੋਧਨ ਦੌਰਾਨ ਉਨ੍ਹਾਂ ਰੂਸ ਦੇ ਰਾਸ਼ਟਰਪਤੀ ਪੂਤਿਨ ‘ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪੁਤਿਨ ਨੂੰ ਜੰਗ ਦੇ ਮੈਦਾਨ ‘ਚ ਫਾਇਦਾ ਹੋ ਸਕਦਾ ਹੈ, ਪਰ ਉਹ ਲੰਬੇ ਸਮੇਂ ਤਕ ਇਸ ਦੀ ਕੀਮਤ ਚੁਕਾਉਣਗੇ।ਬਾਇਡਨ ਨੇ ਕਿਹਾ ਕਿ ਅਮਰੀਕਾ ਯੂਕਰੇਨ ਦੇ ਨਾਲ ਖੜ੍ਹਾ ਹੈ।

ਸੰਯੁਕਤ ਰਾਜ ਅਤੇ ਸਾਡੇ ਸਹਿਯੋਗੀ ਸਮੂਹਿਕ ਤਾਕਤ ਨਾਲ ਨਾਟੋ ਖੇਤਰ ਦੇ ਹਰ ਇੰਚ ਦੀ ਰੱਖਿਆ ਕਰਨਗੇ।

ਯੂਕਰੇਨੀਅਨ ਹਿੰਮਤ ਨਾਲ ਲੜ ਰਹੇ ਹਨ।ਬਿਡੇਨ ਨੇ ਕਿਹਾ, ‘ਜਦੋਂ ਤਕ ਤਾਨਾਸ਼ਾਹ ਆਪਣੇ ਹਮਲੇ ਦੀ ਕੀਮਤ ਅਦਾ ਨਹੀਂ ਕਰਦਾ, ਉਹ ਹੋਰ ਅਰਾਜਕਤਾ ਪੈਦਾ ਕਰਦਾ ਹੈ।

ਉਧਰ ਦੂਸਰੇ ਪਾਸੇ ਬਾਇਡਨ ਨੇ ਰੂਸ ‘ਤੇ ਕਈ ਪਾਬੰਦੀਆਂ ਦਾ ਐਲਾਨ ਵੀ ਕੀਤਾ।

ਬਾਇਡਨ ਨੇ ਕਿਹਾ ਕਿ ਅਸੀਂ ਸਾਰੀਆਂ ਰੂਸੀ ਉਡਾਣਾਂ ਲਈ ਅਮਰੀਕੀ ਹਵਾਈ ਖੇਤਰ ਨੂੰ ਬੰਦ ਕਰਨ ‘ਚ ਆਪਣੇ ਸਹਿਯੋਗੀਆਂ ਨਾਲ ਸ਼ਾਮਲ ਹੋਵਾਂਗੇ।

ਹਾਲਾਂਕਿ ਭਾਸ਼ਣ ਦੌਰਾਨ ਬਾਇਡਨ ਦੀ ਜ਼ੁਬਾਨ ਇੱਕ ਵਾਰ ਫਿਰ ਫਿਸਲ ਗਈ।

ਉਨ੍ਹਾਂ ‘ਯੂਕਰੇਨੀਅਨ’ ਨੂੰ ਕਿਹਾ ‘ਇਰਾਨੀ’ ਕਹਿ ਦਿੱਤਾ।ਇਸ ਤੋਂ ਇਲਾਵਾ ਉਨ੍ਹਾਂ ਯੂੂਕਰੇਨ ਲਈ ਵਿੱਤੀ ਸਹਾਇਤਾ ਦਾ ਵੀ ਐਲਾਨ ਵੀ ਕੀਤਾ।

Spread the love