03 ਮਾਰਚ

ਰੂਸ ਦੇ ਤੇਜ਼ ਹਮਲੇ ਦਰਮਿਆਨ ਯੂਕਰੇਨ ਦੇ 15 ਸ਼ਹਿਰਾਂ ‘ਤੇ ਹਵਾਈ ਹਮਲੇ ਲਈ ਅਲਰਟ ਜਾਰੀ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਲਗਾਤਾਰ ਹੋ ਰਹੇ ਧਮਾਕਿਆਂ ਕਾਰਨ ਹੁਣ ਤੱਕ 10 ਲੱਖ ਲੋਕ ਡਰ ਦੇ ਮਾਰੇ ਯੂਕਰੇਨ ਛੱਡ ਚੁੱਕੇ ਹਨ। ਯੂਐਨਐਚਸੀਆਰ ਦੇ ਅਨੁਸਾਰ, ਯੂਕਰੇਨ ਦੀ ਦੋ ਪ੍ਰਤੀਸ਼ਤ ਆਬਾਦੀ ਡਰ ਦੇ ਕਾਰਨ ਇੱਕ ਹਫ਼ਤੇ ਵਿੱਚ ਘਰ ਛੱਡ ਗਈ ਹੈ।

ਅੱਜ 3726 ਭਾਰਤੀਆਂ ਨੂੰ ਲਿਆਇਆ ਜਾਏਗਾ ਵਾਪਿਸ

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ (Minister of State for Civil Aviation of India) ਜੋਤੀਰਾਦਿੱਤਿਆ ਸਿੰਧੀਆ (Jyotiraditya Scindia) ਨੇ ਕਿਹਾ ਕਿ ਆਪਰੇਸ਼ਨ ਗੰਗਾ ਤਹਿਤ 3726 ਭਾਰਤੀਆਂ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ ਭਾਰਤ ਵਾਪਸ ਲਿਆਂਦਾ ਜਾਵੇਗਾ। ਇਨ੍ਹਾਂ ਸਭ ਨੂੰ ਲਿਆਉਣ ਲਈ, ਬੁਖਾਰੇਸਟ ਤੋਂ 8, ਸੁਸੇਵਾ ਤੋਂ 2, ਕੋਸੀਸ ਤੋਂ 1, ਬੁਡਾਪੇਸਟ ਤੋਂ 5 ਅਤੇ ਰੇਜ਼ੋ ਤੋਂ 3 ਉਡਾਣਾਂ ਚਲਾਈਆਂ ਜਾਣਗੀਆਂ।

Spread the love