03 ਮਾਰਚ 2022

ਰੂਸ ਯੂਕਰੇਨ ਦੀ ਜੰਗ ਨੂੰ ਅੱਜ ਇਕ ਹਫਤੇ ਤੋਂ ਜਿਆਦਾ ਸਮਾਂ ਹੋ ਗਿਆ ਹੈ, ਅੱਜ ਭਾਰਤੀ ਹਵਾਈ ਸੈਨਾ ਦਾ ਜਹ਼ਾਜ ਅਪਣੇ 628 ਨਾਗਰਿਕ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ, ਹੰਗਰੀ ਦੀ ਰਾਜਧਾਨੀ ਬੁਡਾਪੇਸਟ ਅਤੇ ਪੋਲਿਸ਼ ਸ਼ਹਿਰ ਡੇਜੇ਼ਵ ਤੋਂ ਪਹੁੰਚਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਿੰਡਨ ਸੈਨਾਂ ਦਾ ਪਹਿਲਾਂ ਜਹਾਜ 200 ਯਾਤਰੀਆਂ ਨੂੰ ਬੁਖਾਰੇਸਟ ਤੋਂ ਲੈਕੇ ਬੁੱਧਵਾਰ ਦੇਰ ਰਾਤ 1.30 ਵਜੇ ਹਿੰਡਨ ਸੈਨਾਂ ਦੇ ਅੱਡੇ ਤੇ ਪਹੁੰਚਿਆ। ਭਾਰਤੀ ਹਵਾਈ ਸੈਨਾ ਦਾ ਦੂਜਾ ਜਹਾਜ਼ ਵੀਰਵਾਰ ਸਵੇਰੇ ਬੁਡਾਪੇਸਟ ਤੋਂ 220 ਭਾਰਤੀਆਂ ਨੂੰ ਲੈ ਕੇ ਭਾਰਤੀ ਹਵਾਈ ਸੈਨਾ ਦਾ ਦੂਜਾ ਜਹਾਜ਼ ਵੀਰਵਾਰ ਸਵੇਰੇ ਹਿੰਡਨ ਏਅਰ ਫੋਰਸ ਬੇਸ ‘ਤੇ ਉਤਰਿਆ। ਇਸ ਤੋਂ ਥੋੜ੍ਹੀ ਦੇਰ ਬਾਅਦ, ਇੱਕ ਤੀਜਾ ਜਹਾਜ਼ 208 ਨਾਗਰਿਕਾਂ ਨੂੰ ਲੈ ਕੇ ਜ਼ੇਜ਼ੋ ਤੋਂ ਇੱਥੇ ਪਹੁੰਚਿਆ। ਚੌਥਾ ਜਹਾਜ਼ ਵੀ ਜਲਦੀ ਹੀ ਆਉਣ ਦੀ ਸੰਭਾਵਨਾ ਹੈ।

Spread the love