ਫ਼ਾਜ਼ਿਲਕਾ, 04 ਮਾਰਚ 2022:ਫ਼ਾਜ਼ਿਲਕਾ ਦੇ ਸਰਕਾਰੀ ਸਕੂਲ ਦੇ ਵਿੱਚ ਬਣਾਏ ਗਏ EVM ਸਟਰੌਂਗ ਰੂਮ ਸੈਂਟਰ ਵਿਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਦੌਰਾਨ ਸਬ ਇੰਸਪੈਕਟਰ ਬਲਦੇਵ ਸਿੰਘ ਦੀ ਮੌਤ ਵੀ ਹੋਈ ਹੈ ਖ਼ਦਸ਼ਾ ਇਹ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਸਟਰੌਂਗ ਰੂਮ ਦੀ ਗਾਰਦ ਦੇ ਪ੍ਰਭਾਰੀ ਵਜੋਂ ਤੈਨਾਤ ਸਬ ਇੰਸਪੈਕਟਰ ਬਲਦੇਵ ਸਿੰਘ ਵੱਲੋਂ ਸਰਕਾਰੀ ਪਿਸਤੋਲ ਨਾਲ ਖ਼ੁਦ ਨੂੰ ਗੋਲੀ ਮਾਰੀ ਗਈ ਹੈ ਹਾਲਾਂਕਿ ਜ਼ਖ਼ਮੀ ਪੁਲੀਸ ਅਧਿਕਾਰੀ ਨੂੰ ਜਦੋਂ ਸਰਕਾਰੀ ਹਸਪਤਾਲ ਐਂਬੂਲੈਂਸ ਦੇ ਜ਼ਰੀਏ ਲਿਜਾਇਆ ਜਾ ਰਿਹਾ ਸੀ ਤਾ ਰਾਸਤੇ ਵਿੱਚ ਉਸਦੀ ਮੌਤ ਹੋ ਗਈ ਫਿਲਹਾਲ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਜ਼ਿਲ੍ਹੇ ਦਾ ਤਮਾਮ ਪੁਲੀਸ ਅਮਲਾ ਪੁੱਜਿਆ ਹੋਇਆ ਹੈ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਇੱਥੇ ਇਹ ਵੀ ਦੱਸ ਦੇਈਏ ਕਿ ਈਵੀਐਮ ਵੀ ਬਿਲਕੁਲ ਸੁਰੱਖਿਅਤ ਹਨ

Spread the love