04 ਮਾਰਚ 2022

ਈਸੇਵਾਲ ਗੈਂਗਰੇਪ ਮਾਮਲੇ ‘ਚ 5 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ.ਦੋਸ਼ੀਆਂ ਨੂੰ 1-1 ਲੱਖ ਜੁਰਮਾਨਾ ਵੀ ਲਾਇਆ ਗਿਆ ਜੋ ਪੀੜਤਾ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ, ਜਦੋਂਕਿ ਇੱਕ ਦੋਸ਼ੀ ਨਾਬਾਲਗ ਹੋਣ ਕਰਕੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ। ਨਾਬਾਲਗ ਨੂੰ 50 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ ਹੈ।

ਇਹ ਸੀ ਪੂਰਾ ਮਾਮਲਾ

9 ਫਰਵਰੀ ਸਾਲ 2019 ਵਿੱਚ ਲੁਧਿਆਣਾ ਦੀ ਮੁਟਿਆਰ ਆਪਣੇ ਇਕ ਦੋਸਤ ਨਾਲ ਕਾਰ ‘ਤੇ ਲੁਧਿਆਣਾ ਤੋਂ ਈਸੇਵਾਲ ਨਹਿਰ ਰਸਤੇ ਜਾ ਰਹੀ ਸੀ। ਈਸੇਵਾਲ ਨਹਿਰ ਪੁਲ ਚੰਗਣਾ ਨੇੜੇ ਇਕ ਮੋਟਰਸਾਈਕਲ ‘ਤੇ ਸਵਾਰ 3 ਨੌਜਵਾਨਾਂ ਨੇ ਉਨ੍ਹਾਂ ਨੂੰ ਰਾਹ ਵਿੱਚ ਰੋਕ ਕੇ ਕਾਰ ਦੇ ਸ਼ੀਸ਼ੇ ਵਿੱਚ ਇੱਟ ਮਾਰ ਕੇ ਸਟੇਰਿੰਗ ਫੜ ਲਿਆ। ਮੁਟਿਆਰ ਨੂੰ ਉਸ ਦੇ ਦੋਸਤ ਨਾਲ ਹੀ ਘੇਰ ਕੇ ਤਿੰਨਾਂ ਮੋਟਰਸਾਈਕਲ ਸਵਾਰਾਂ ਨੇ ਫੋਨ ਕਰਕੇ ਆਪਣੇ ਤਿੰਨ ਹੋਰ ਦੋਸਤਾਂ ਨੂੰ ਮੌਕੇ ‘ਤੇ ਸੱਦ ਲਿਆ। ਸਾਰਿਆਂ ਨੇ ਇਕੱਠੇ ਹੋ ਕੇ ਮੁਟਿਆਰ ਨਾਲ ਉਸ ਦੇ ਹੀ ਦੋਸਤ ਸਾਹਮਣੇ ਗੈਂਗਰੇਪ ਕੀਤਾ। ਇਸ ਤੋਂ ਬਾਅਦ ਉਸ ਦੇ ਦੋਸਤ ਨੂੰ ਮੁਟਿਆਰ ਨੂੰ ਛੱਡਣ ਬਦਲੇ ਇਕ ਲੱਖ ਰੁਪਏ ਦੀ ਫਿਰੌਤੀ ਮੰਗੀ। ਇਸ ਮਾਮਲੇ ਦਾ ਖੁਲਾਸਾ ਹੋਣ ‘ਤੇ ਥਾਣਾ ਦਾਖਾ ਵਿਖੇ ਅਗਲੇ ਦਿਨ ਦੋਸ਼ੀ ‘ਤੇ ਮੁਕੱਦਮਾ ਦਰਜ ਕਰ ਕੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ।

Spread the love