ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਨੇ ਇਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਅਮਰੀਕਾ ‘ਚ ਜੋ ਯੂਕਰੇਨ ਦੇ ਨਾਗਰਿਕ ਹਨ, ਉਨ੍ਹਾਂ ਨੂੰ ਅਗਲੇ 18 ਮਹੀਨਿਆਂ ਲਈ ਦੇਸ਼ ‘ਚ ‘ਆਰਜ਼ੀ ਸੁਰੱਖਿਅਤ ਦਰਜਾ’ ਦਿੱਤਾ ਜਾਵੇਗਾ ।

ਡਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (ਡੀ.ਐਚ.ਐਸ.) ਦੁਆਰਾ ਮੀਡੀਆ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਇਹ ਕਦਮ ਵਰਤਮਾਨ ‘ਚ ਅਮਰੀਕਾ ‘ਚ ਯੂਕਰੇਨੀਆਂ ਨੂੰ ਇੱਥੇ ਰਹਿਣ ਦੀ ਆਗਿਆ ਦਿੰਦਾ ਹੈ ਅਤੇ ਦੇਸ਼ ਨਿਕਾਲੇ ਦੇ ਖ਼ਤਰੇ ਨੂੰ ਦੂਰ ਕਰਦਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਅਸਧਾਰਨ ਸਮਿਆਂ ‘ਚ ਅਸੀਂ ਸੰਯੁਕਤ ਰਾਜ ਵਿਚ ਰਹਿ ਰਹੇ ਯੂਕਰੇਨੀ ਨਾਗਰਿਕਾਂ ਨੂੰ ਆਪਣਾ ਸਮਰਥਨ ਅਤੇ ਸੁਰੱਖਿਆ ਪ੍ਰਦਾਨ ਕਰਨਾ ਜਾਰੀ ਰੱਖਾਂਗੇ।

ਉਧਰ ਅਲੇਜੈਂਡਰੋ ਨੇ ਕਿਹਾ ਕਿ ਜਿਹੜੇ ਯੂਕਰੇਨੀ ਨਾਗਰਿਕ 1 ਮਾਰਚ, 2022 ਤੱਕ ਅਮਰੀਕਾ ‘ਚ ਹਨ, ਉਨ੍ਹਾਂ ਨੂੰ ਅਸਥਾਈ ਤੌਰ ‘ਤੇ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ, ਪਰ ਜਿਹੜੇ ਵਿਅਕਤੀ 1 ਮਾਰਚ, 2022 ਤੋਂ ਬਾਅਦ ਅਮਰੀਕਾ ਵਿਚ ਆਉਂਦੇ ਹਨ, ਉਹ ਆਈ. ਪੀ. ਐਸ. ਲਈ ਯੋਗ ਨਹੀਂ ਹੋਣਗੇ ।

Spread the love