ਉੱਤਰੀ ਕੋਰੀਆ ਨੇ ਸਮੁੰਦਰ ਵਿੱਚ ਸ਼ੱਕੀ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ।

ਇਹ ਜਾਣਕਾਰੀ ਉਸ ਦੇ ਗੁਆਂਢੀ ਦੇਸ਼ ਦੀ ਫੌਜ ਨੇ ਦਿੱਤੀ।

ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਰਾਜਧਾਨੀ ਤੋਂ ਦੇਸ਼ ਦੇ ਪੂਰਬੀ ਸਮੁੰਦਰ ਵੱਲ ਬੈਲਿਸਟਿਕ ਮਿਜ਼ਾਈਲ ਦਾਗੀ।

ਇਹ ਪਤਾ ਨਹੀਂ ਕਿ ਉਹ ਕਿੰਨੀ ਦੂਰ ਡਿੱਗ ਗਈ। ਜਾਪਾਨ ਦੇ ਰੱਖਿਆ ਮੰਤਰਾਲੇ ਨੇ ਵੀ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਬੈਲਿਸਟਿਕ ਮਿਜ਼ਾਈਲ ਹੋ ਸਕਦੀ ਹੈ।

ਦੂਸਰੇ ਪਾਸੇ ਇਸ ਤੋਂ ਪਹਿਲਾਂ ਵੀ ਉੱਤਰੀ ਕੋਰੀਆ ਨੇ ਕਈ ਵਾਰ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ ਜਿਸ ਕਰਕੇ ਇੰਟਰਨੈਸ਼ਨਲ ਪੱਧਰ ‘ਤੇ ਇਸ ਦਾ ਖੁੱਲ੍ਹ ਕੇ ਵਿਰੋਧ ਹੋਇਆ ਸੀ ਪਰ ਹੁਣ ਇੱਕ ਵਾਰ ਫਿਰ ਉੱਤਰੀ ਕੋਰੀਆ ਦੇ ਇਸ ਪ੍ਰੀਖਣ ਦਾ ਵਿਰੋਧ ਹੋ ਰਿਹੈ।

Spread the love