ਯੂਕਰੇਨ ਅਤੇ ਰੂਸ ਵਿਚਾਲੇ ਜੰਗ 10ਵੇਂ ਦਿਨ ਵੀ ਜਾਰੀ ਹੈ।

ਹੁਣ ਰੂਸ ਨੇ ਯੂਕਰੇਨ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ।

ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਜ਼ਾਇਟੋਮੀਰ ਸ਼ਹਿਰ ਵਿੱਚ ਰੂਸੀ ਬੰਬ ਹਮਲੇ ਵਿੱਚ ਉਸਦੇ 47 ਨਾਗਰਿਕ ਮਾਰੇ ਗਏ ਹਨ।

ਸਥਾਨਕ ਪੁਲਿਸ ਨੇ ਇਸ ਨੂੰ ਕਲਸਟਰ ਬੰਬ ਹਮਲਾ ਦੱਸਿਆ ਹੈ।ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸ ਫੌਜੀ ਠਿਕਾਣਿਆਂ ਦੇ ਨਾਲ-ਨਾਲ ਨਾਗਰਿਕ ਖੇਤਰਾਂ ‘ਤੇ ਲਗਾਤਾਰ ਹਮਲੇ ਕਰ ਰਿਹਾ ਹੈ।

ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਯੂਰਪੀ ਨੇਤਾਵਾਂ ਨੂੰ ਰੂਸ ਨੂੰ ਰੋਕਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ। ਜ਼ੇਲੇਂਸਕੀ ਨੇ ਕਿਹਾ, ‘ਜੇਕਰ ਰੂਸ ਨੂੰ ਨਾ ਰੋਕਿਆ ਗਿਆ ਤਾਂ ਪੂਰਾ ਯੂਰਪ ਖਤਮ ਹੋ ਜਾਵੇਗਾ।’

ਉਧਰ ਦੂਸਰੇ ਪਾਸੇ ਰੂਸ ਨੇ ਫੇਸਬੁੱਕ-ਟਵਿਟਰ ‘ਤੇ ਪਾਬੰਦੀ ਲਗਾ ਦਿੱਤੀ ਹੈ।

ਪੁਤਿਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਪਾਬੰਦੀ ਇਸ ਲਈ ਲਗਾਈ ਗਈ ਹੈ ਕਿਉਂਕਿ ਰੂਸੀ ਮੀਡੀਆ ਸਮੱਗਰੀ ਪ੍ਰਕਾਸ਼ਨ ਵਿੱਚ ਵਿਤਕਰਾ ਕਰਦਾ ਹੈ।

ਰੂਸੀ ਸੈਂਸਰਸ਼ਿਪ ਏਜੰਸੀ ਰੋਸਕੋਮਨਾਡਜ਼ੋਰ ਨੇ ਕਿਹਾ ਕਿ ਫੇਸਬੁੱਕ-ਟਵਿਟਰ ਦੇ ਖਿਲਾਫ 26 ਮਾਮਲੇ ਸਨ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਇਸ ਦੇ ਨਾਲ ਹੀ ਫੇਸਬੁੱਕ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਰੂਸ ਦੇ ਇਸ ਫੈਸਲੇ ਨਾਲ ਲੱਖਾਂ ਲੋਕਾਂ ਨੂੰ ਭਰੋਸੇਯੋਗ ਜਾਣਕਾਰੀ ਨਹੀਂ ਮਿਲੇਗੀ।

Spread the love