ਪੈਰਿਸ ਸਥਿਤ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਨੇ ਇਕ ਵਾਰ ਫਿਰ ਪਾਕਿਸਤਾਨ ਨੂੰ ਆਪਣੀ ਵਾਚ ਲਿਸਟ ਯਾਨੀ ‘ਗ੍ਰੇ ਲਿਸਟ’ ‘ਚ ਰੱਖਿਆ ਹੈ।

ਪਾਕਿਸਤਾਨ ਨੂੰ ਮਨੀ ਲਾਂਡਰਿੰਗ ਦੀ ਜਾਂਚ ਅਤੇ ਮੁਕੱਦਮੇ ‘ਤੇ ਹੋਰ ਕੰਮ ਕਰਨ ਲਈ ਕਿਹਾ ਗਿਆ ਹੈ।

ਇਹ ਫੈਸਲਾ ਐੱਫ.ਏ.ਟੀ.ਐੱਫ. ਦੀ ਚਾਰ ਦਿਨਾ ਬੈਠਕ ਤੋਂ ਬਾਅਦ ਲਿਆ ਗਿਆ।

ਪਾਕਿਸਤਾਨ ਜੂਨ 2018 ਤੋਂ ਅੱਤਵਾਦੀ ਫੰਡਿੰਗ ਅਤੇ ਮਨੀ ਲਾਂਡਰਿੰਗ ਵਿਰੁੱਧ ਆਪਣੀ ਕਾਰਵਾਈ ਵਿੱਚ ਲਾਪਰਵਾਹੀ ਲਈ ਇਸ ਸੂਚੀ ਵਿੱਚ ਹੈ।

ਪਾਕਿਸਤਾਨ ਮੁਤਾਬਕ ਉਨ੍ਹਾਂ ਦਾ ਦੇਸ਼ 2023 ਤੱਕ ਢਅਠਢ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰੇਗਾ।

ਅਕਤੂਬਰ 2021 ਵਿੱਚ,ਐੱਫ.ਏ.ਟੀ.ਐੱਫ. ਨੇ ਪਾਕਿਸਤਾਨ ਨੂੰ 34 ਵਿੱਚੋਂ ਚਾਰ ਸ਼ਰਤਾਂ ਪੂਰੀਆਂ ਨਾ ਕਰਨ ਲਈ ਜਨਵਰੀ 2022 ਤੱਕ ਗ੍ਰੇ ਸੂਚੀ ਵਿੱਚ ਰੱਖਿਆ।

ਉਦੋਂ ਐੱਫ.ਏ.ਟੀ.ਐੱਫ. ਨੇ ਕਿਹਾ ਸੀ ਕਿ ਸੰਯੁਕਤ ਰਾਸ਼ਟਰ ਤੋਂ ਪਾਬੰਦੀਸ਼ੁਦਾ ਅੱਤਵਾਦੀ ਸਮੂਹਾਂ ਦੇ ਚੋਟੀ ਦੇ ਨੇਤਾਵਾਂ ਦੇ ਖਿਲਾਫ ਅੱਤਵਾਦੀ ਫੰਡਿੰਗ ਦੇ ਮਾਮਲੇ ਦੀ ਜਾਂਚ ਅਤੇ ਸਜ਼ਾ ਦਿਵਾਉਣ ‘ਚ ਪਾਕਿਸਤਾਨ ਨੇ ਲਾਪਰਵਾਹੀ ਵਰਤੀ ਹੈ।

Spread the love