05 ਮਾਰਚ 2022

ਸ਼ੇਨ ਵਾਰਨ ਦਾ ਜਨਮ 13 ਸਤੰਬਰ 1969 ਨੂੰ ਵਿਕਟੋਰੀਆ (ਆਸਟਰੇਲੀਆ) ਵਿੱਚ ਹੋਇਆ ਸੀ ਅਤੇ ਉਹ 4 ਮਾਰਚ 2022 ਨੂੰ ਦੁਨੀਆ ਨੂੰ ਅਲਵਿਦਾ ਕਹਿ ਗਿਆ । ਉਨ੍ਹਾਂ ਨੇ 1992 ਤੋਂ 2007 ਤੱਕ ਆਸਟ੍ਰੇਲੀਆ ਲਈ ਕ੍ਰਿਕਟ ਖੇਡਿਆ ਅਤੇ ਇਸ ਦੌਰਾਨ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਸ ਨੇ ਆਪਣੇ ਕ੍ਰਿਕਟ ਕਰੀਅਰ ਵਿੱਚ 145 ਟੈਸਟ ਮੈਚ ਖੇਡੇ ਜਿਸ ਵਿੱਚ ਉਸਨੇ 708 ਵਿਕਟਾਂ ਲਈਆਂ ਅਤੇ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਇੱਕ ਮੈਚ ਵਿੱਚ 128 ਦੌੜਾਂ ਦੇ ਕੇ 12 ਵਿਕਟਾਂ, ਜਦਕਿ ਇੱਕ ਪਾਰੀ ਵਿੱਚ 71 ਦੌੜਾਂ ਦੇ ਕੇ 8 ਵਿਕਟਾਂ ਹਾਸਲ ਕੀਤੀਆਂ। ਆਸਟ੍ਰੇਲੀਆ ਲਈ ਉਹ ਟੈਸਟ ਕ੍ਰਿਕਟ ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ਚ ਪਹਿਲੇ ਨੰਬਰ ਤੇ ਹੈ, ਜਦਕਿ ਟੈਸਟ ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ਚ ਦੁਨੀਆ ਚ ਦੂਜੇ ਨੰਬਰ ਤੇ ਹੈ।

ਉਸ ਨੇ 194 ਵਨਡੇ ਮੈਚਾਂ ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ ਸੀ ਅਤੇ ਕੁੱਲ 293 ਵਿਕਟਾਂ ਲਈਆਂ ਸਨ ਅਤੇ ਇਸ ਫਾਰਮੈਟ ਵਿੱਚ ਉਸਦਾ ਸਰਬੋਤਮ ਪ੍ਰਦਰਸ਼ਨ 33 ਦੌੜਾਂ ਦੇ ਕੇ 5 ਵਿਕਟਾਂ ਸੀ। ਇਸ ਦੇ ਨਾਲ ਹੀ ਉਸ ਦੇ ਨਾਂ 73 ਟੀ-20 ਮੈਚਾਂ ਵਿਚ 70 ਵਿਕਟਾਂ ਦਰਜ ਹਨ ਅਤੇ ਉਸ ਦਾ ਬਿਹਤਰੀਨ ਪ੍ਰਦਰਸ਼ਨ 21 ਦੌੜਾਂ ਦੇ ਕੇ 4 ਵਿਕਟਾਂ ਦਾ ਰਿਹਾ। ਸ਼ੇਨ ਵਾਰਨ ਨੇ ਆਈਪੀਐਲ ਦੇ ਸ਼ੁਰੂਆਤੀ ਸੀਜ਼ਨ ਵਿੱਚ ਯਾਨੀ ਸਾਲ 2008 ਵਿੱਚ ਪਹਿਲੀ ਵਾਰ ਰਾਜਸਥਾਨ ਰਾਇਲਜ਼ ਨੂੰ ਲੀਗ ਵਿੱਚ ਚੈਂਪੀਅਨ ਬਣਾਇਆ।

Spread the love