05 ਮਾਰਚ 2022

ਮਣੀਪੁਰ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਲਈ ਸ਼ਨੀਵਾਰ ਨੂੰ ਵੋਟਿੰਗ ਸ਼ੁਰੂ ਹੋ ਗਈ। ਮਨੀਪੁਰ ਦੇ 6 ਜ਼ਿਲ੍ਹਿਆਂ ਦੀਆਂ 22 ਵਿਧਾਨ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਸਵੇਰੇ 11 ਵਜੇ ਤੱਕ 28.19 ਫੀਸਦੀ ਵੋਟਿੰਗ ਹੋਈ. ਅੱਜ 22 ਵਿਧਾਨ ਸਭਾ ਹਲਕਿਆਂ ‘ਚ ਅੱਜ ਵੋਟਿੰਗ ਹੋ ਰਹੀ ਹੈ। ਇਨ੍ਹਾਂ ਵਿੱਚ ਲਿਲੋਂਗ, ਥੌਬਲ, ਵਾਂਗਖੇਮ, ਹਿਰੋਕ, ਵੈਂਗਜਿੰਗ ਟੇਂਥਾ, ਖੰਗਾਬੋ, ਵਾਬਗਾਈ, ਕਾਕਚਿੰਗ, ਹਿਆਂਗਲਾਮ, ਸੁਗਾਨੂ, ਜਿਰੀਬਾਮ, ਚੰਦੇਲ, ਤੇਂਗਾਨਉਪਲ, ਫੁੰਗਯਾਰ, ਉਖਰੁਲ, ਚਿਂਗਾਈ, ਕਾਰੋਂਗ , ਮਾਓ , ਤਾਡੂਬੀ , ਤਾਮੀ , ਤਾਮੇਂਗਲੋਂਗ , ਅਤੇ ਨੰਗਬਾ ਸੀਟਾਂ ਸ਼ਮਿਲ ਹਨ.

Spread the love