ਇਜ਼ਰਾਈਲ ਵੱਲੋਂ ਸੀਰੀਆ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

ਇਹ ਹਮਲਾ ਦਮਿਸ਼ਕ ਨੇੜੇ ਕੀਤਾ ਗਿਆ। ਇਸ ਹਮਲੇ ਦੌਰਾਨ ਕਈ ਮਿਜ਼ਾਇਲਾਂ ਵੀ ਦਾਗੀਆਂ ਗਈਆਂ ਜਿਸ ਕਰਕੇ ਦੋ ਨਾਗਰਿਕਾਂ ਦੀ ਮੌਤ ਹੋ ਗਈ।

ਇਸ ਹਮਲੇ ਵਿੱਚ ਸੀਰੀਆ ਦੇ ਫੌਜੀ ਟਿਕਾਣਿਆਂ ਨੂੰ ਵੀ ਭਾਰੀ ਨੁਕਸਾਨ ਪੁੱਜਿਆ ਹੈ।

ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੁਆਂਢੀ ਲੇਬਨਾਨ ਉਪਰੋਂ ਉਡਾਣ ਭਰਨ ਵਾਲੇ ਇਜ਼ਰਾਇਲੀ ਜੰਗੀ ਜਹਾਜ਼ਾਂ ਨੇ ਸੀਰੀਆ ਵੱਲ ਮਿਜ਼ਾਈਲਾਂ ਦਾਗੀਆਂ ਜਿਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਸੀਰੀਆਈ ਰੱਖਿਆ ਪ੍ਰਣਾਲੀ ਨੇ ਨਸ਼ਟ ਕਰ ਦਿੱਤਾ।

ਇਸ ਹਮਲੇ ਵਿੱਚ ਨਾਗਰਿਕਾਂ ਦੀ ਮੌਤ ਕਿਵੇਂ ਹੋਈ, ਇਸ ਦੀ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਇਜ਼ਰਾਈਲ ਨੇ ਇਸ ਹਮਲੇ ਬਾਰੇ ਹਾਲੇ ਤਕ ਕੋਈ ਟਿੱਪਣੀ ਨਹੀਂ ਕੀਤੀ ਹੈ।

ਦੱਸ ਦੇਈਏ ਕਿ ਲੰਬੇ ਸਮੇਂ ਤੋਂ ਸੀਰੀਆ ਇਸ ਤਰ੍ਹਾਂ ਦੇ ਹਮਲਿਆਂ ਦਾ ਸਾਹਮਣਾ ਕਰ ਰਿਹੈ।

Spread the love