ਰੂਸ ਅਤੇ ਯੂਕਰੇਨੀ ਦੇ ਵਿਚਕਾਰ ਯੁੱਧ ਦਾ ਅੱਜ 12ਵਾਂ ਦਿਨ ਹੈ।

ਯੂਕਰੇਨ ਯੁੱਧ ਨੂੰ ਲੈ ਕੇ ਇੰਟਰਨੈਸ਼ਨਲ ਕੋਰਟ ਵਿੱਚ ਸੁਣਵਾਈ ਸ਼ੁਰੂ ਹੋ ਗਈ ਹੈ।

ਹਾਲਾਂਕਿ ਰੂਸ ਇਸ ਸੁਣਵਾਈ ਵਿੱਚ ਹਿੱਸਾ ਨਹੀਂ ਲੈ ਰਿਹਾ ਹੈ। ਇਹ ਸੁਣਵਾਈ ਅੱਜ ਅਤੇ ਕਲ ਦੋ ਦਿਨ ਚਲੇਗੀ।

ਇਧਰ, ਰੂਸ ਨੇ ਪੂਰੇ ਯੂਕਰੇਨ ‘ਚ ਸੀਜਫਾਇਰ ਦਾ ਐਲਾਨ ਕੀਤਾ ਹੈ। ਇਹ ਸੀਜ਼ਫਾਇਰ 12.30 ਵਜੇ ਤੋਂ ਸ਼ੁਰੂ ਹੋਇਆ।

ਇਸ ਦੌਰਾਨ ਯੁੱਧ ਵਿੱਚ ਫੈਂਸਲੇ ਲੋਕਾਂ ਨੂੰ ਕੱਢਣ ਲਈ ਹਿਊਮਨ ਕੋਰਿਡੋਰ ਬਣਾਇਆ ਜਾਵੇਗਾ।ਇਹ ਦੂਜੀ ਵਾਰ ਹੈ ਜਦੋਂ ਰੂਸ ਨੇ ਯੂਕਰੇਨ ਵਿੱਚ ਸੀਜਫਾਇਰ ਦਾ ਐਲਾਨ ਕੀਤਾ ਹੈ।

ਪਹਿਲਾਂ ਦੋ ਸ਼ਹਿਰ ਵਿਚ ਸੀਜਫਾਇਰ ਕੀਤਾ ਗਿਆ ਸੀ।

ਹਾਲਾਂਕਿ ਰੂਸ ਨੇ ਇਸਨੂੰ ਕੁਝ ਘੰਟਿਆਂ ‘ਚ ਖਤਮ ਕਰਕੇ ਬੰਬਾਰੀ ਸ਼ੁਰੂ ਕਰ ਦਿੱਤੀ ਸੀ।

ਪਹਿਲਾਂ ਸੋਮਵਾਰ ਸਵੇਰੇ ਰੂਸ ਨੇ ਯੁਕਰੇਨ ਦੇ ਖਾਰਕਿਵ ਸ਼ਹਿਰ ਵਿੱਚ ਰਿਹਾਈਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ।

ਹਾਲਾਂਕਿ, ਲੋਕਾਂ ਨੇ ਪਹਿਲਾਂ ਹੀ ਬੰਕਰਾਂ ਨੂੰ ਖੋਲ੍ਹਿਆ ਸੀ। ਇਧਰ, ਯੂਕਰੇਨ ਨੇ ਕਈ ਰੂਸੀ ਟੈਂਕ ਨੂੰ ਖਤਮ ਕਰਨ ਦਾ ਦਾਅਵਾ ਕੀਤਾ ਹੈ।

Spread the love