ਰੂਸ ਵਲੋਂ ਕੀਤੀ ਗਈ ਜੰਗਬੰਦੀ ਲੰਬਾ ਸਮਾਂ ਨਹੀਂ ਚੱਲ ਸਕੀ।ਰੂਸੀ ਫ਼ੌਜ ਵੱਲੋਂ ਯੂਕਰੇਨ ਦੇ ਦੋ ਸ਼ਹਿਰਾਂ ਵਿੱਚ ਆਰਜ਼ੀ ਤੌਰ ’ਤੇ ਐਲਾਨੀ ਗੋਲੀਬੰਦੀ ਮੁੜ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ।

ਮਾਰਿਉਪੋਲ ਸ਼ਹਿਰ ਦੇ ਪ੍ਰਸ਼ਾਸਨ ਨੇ ਕਿਹਾ ਕਿ ਲੋਕ ਬਿਨਾਂ ਬਿਜਲੀ ਅਤੇ ਪਾਣੀ ਤੋਂ ਘਿਰੇ ਹੋਏ ਹਨ, ਸਖ਼ਤ ਠੰਢ ਦੀ ਮਾਰ ਵੀ ਝੱਲ ਰਹੇ ਹਨ।ਗੋਲੀਬਾਰੀ ਲਈ ਦੋਵਾਂ ਧਿਰਾਂ ਨੇ ਇਕ-ਦੂਜੇ ਨੂੰ ਜ਼ਿੰਮੇਵਾਰ ਦੱਸਿਆ ਹੈ।

ਰੂਸ ਪੱਖੀ ਵੱਖਵਾਦੀ ਖੇਤਰਾਂ ਦੇ ਆਗੂਆਂ ਨੇ ਦੱਸਿਆ ਕਿ ਨਾਗਰਿਕਾਂ ਨੂੰ ਸੁਰੱਖਿਅਤ ਲਾਂਘਾ ਦੇਣ ਲਈ ਗੋਲੀਬੰਦੀ ਬਾਰੇ ਸਹਿਮਤੀ ਬਣੀ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਗੋਲੀਬੰਦੀ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ ਸੀ।ਹਾਲਾਂਕਿ ਜੰਗ ਵਿਚੋਂ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਸੁਰੱਖਿਅਤ ਲਾਂਘਾ ਦੇਣ ਖਾਤਰ ਦੋਵਾਂ ਮੁਲਕਾਂ ਦਾ ਇਹ ਸਮਝੌਤਾ ਹੋਇਆ ਸੀ।

ਉਧਰ ਕੱਲ ਗੋਲੀਬੰਦੀ ਦੇ ਸਮਝੌਤੇ ਦੇ ਨਾਲ-ਨਾਲ ਰੂਸ ਤੇ ਯੂਕਰੇਨ ਦਰਮਿਆਨ ਤੀਜੇ ਗੇੜ ਦੀ ਗੱਲਬਾਤ ਲਈ ਵੀ ਸਹਿਮਤੀ ਬਣੀ ਸੀ।

ਦੱਸਣਯੋਗ ਹੈ ਕਿ ਯੂਕਰੇਨ ਦੇ ਕਈ ਸ਼ਹਿਰਾਂ ਵਿਚ ਦਵਾਈਆਂ ਖ਼ਤਮ ਹੋ ਰਹੀਆਂ ਹਨ, ਹਜ਼ਾਰਾਂ ਲੋਕ ਭੋਜਨ ਤੇ ਪਾਣੀ ਦੀ ਕਮੀ ਝੱਲ ਰਹੇ ਹਨ, ਫੱਟੜ ਹੋਏ ਲੋਕਾਂ ਦੀ ਮੌਤ ਹੋ ਰਹੀ ਹੈ।

Spread the love