ਕੇਂਦਰੀ ਹਵਾਬਾਜ਼ੀ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਵਿਸ਼ੇਸ਼ ਉਡਾਣਾਂ ਜ਼ਰੀਏ 1500 ਤੋਂ ਵੱਧ ਭਾਰਤੀ ਯੂਕਰੇਨ ਤੋਂ ਦੇਸ਼ ਪਰਤਣਗੇ।

ਮੰਤਰਾਲੇ ਨੇ ਕਿਹਾ ਕਿ 11 ਵਿਸ਼ੇਸ਼ ਉਡਾਣਾਂ ਰਾਹੀਂ 2135 ਭਾਰਤੀਆਂ ਨੂੰ ਸੁਰੱਖਿਅਤ ਦੇਸ਼ ਲਿਆਂਦਾ ਗਿਆ।

ਇਸ ਦੇ ਨਾਲ ਹੀ 22 ਫਰਵਰੀ ਤੋਂ ਸ਼ੁਰੂ ਕੀਤੀਆਂ ਵਿਸ਼ੇਸ਼ ਉਡਾਣਾਂ ਜ਼ਰੀਏ ਹੁਣ ਤੱਕ 15,900 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ।

ਯੂਕਰੇਨ ਦਾ ਹਵਾਈ ਖੇਤਰ ਰੂਸੀ ਹਮਲੇ ਕਾਰਨ 24 ਫਰਵਰੀ ਤੋਂ ਬੰਦ ਹੈ।

ਯੂਕਰੇਨ ਤੋਂ ਬਾਹਰ ਨਿਕਲ ਰਹੇ ਭਾਰਤੀਆਂ ਨੂੰ ਰੋਮਾਨੀਆ, ਹੰਗਰੀ, ਸਲੋਵਾਕੀਆ ਅਤੇ ਪੋਲੈਂਡ ਵਰਗੇ ਦੇਸ਼ਾਂ ਤੋਂ ਜਹਾਜ਼ਾਂ ਰਾਹੀਂ ਦੇਸ਼ ਲਿਆਂਦਾ ਜਾ ਰਿਹਾ ਹੈ।

Spread the love