ਰੂਸ ਅਤੇ ਯੂਕਰੇਨ ਦੀ ਜੰਗ ਦਾ ਅੱਜ 13ਵਾਂ ਦਿਨ ਹੈ।

ਰੂਸੀ ਲਗਾਤਾਰ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਇਸੇ ਲੜੀ ਵਿਚ ਸੂਮੀ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ‘ਤੇ ਮਿਜ਼ਾਇਲ ਅਟੈਕ ਕੀਤਾ ਗਿਆ ਹੈ ਜਿਸ ‘ਚ ਦੋ ਬੱਚਿਆਂ ਸਮੇਤ 10 ਦੀ ਮੌਤ ਹੋ ਗਈ ਹੈ।

ਇਸ ਤੋਂ ਇਲਾਵਾ ਯੂਕਰੇਨ ਨੇ ਹੁਣ ਤੱਕ 12 ਹਜ਼ਾਰ ਤੋਂ ਜ਼ਿਆਦਾ ਰੂਸੀ ਫੌਜੀ ਮਾਰੇ ਜਾਣ ਦਾ ਦਾਅਵਾ ਕੀਤਾ।

ਯੂਕਰੇਨ ਨੇ 303 ਟੈਂਕ ਅਤੇ 48 ਲੜਾਕੂ ਜਹਾਜ਼ ਤਬਾਹ ਕਰਨ ਦਾ ਦਾਅਵਾ ਵੀ ਕੀਤਾ।

ਉਧਰ ਕਈ ਲੋਕ ਰੂਸੀ ਬੰਬਾਰੀ ਵਿਚਕਾਰ ਲੋਕ ਆਪਣੀ ਜਾਨ ਬਚਾਉਣ ਲਈ ਯੂਕਰੇਨ ਛੱਡ ਰਹੇ ਹਨ।

ਦੂਸਰੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਨੇ ਰਾਸ਼ਟਰ ਨੂੰ ਆਪਣੇ ਤਾਜ਼ਾ ਸੰਬੋਧਨ ਵਿੱਚ ਕਿਹਾ ਹੈ ਕਿ ਉਹ ਕੀਵ ਵਿੱਚ ਹਨ ਅਤੇ ਲੁਕੇ ਨਹੀਂ ਹਨ।

ਸੋਮਵਾਰ ਦੇਰ ਰਾਤ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਕੀਤੀ ਗਈ ਵੀਡੀਓ ਵਿੱਚ ਜ਼ੇਲੈਂਸਕੀ ਰਾਜਧਾਨੀ ਦੇ ਦਿਲ ਵਿੱਚ ਸਥਿਤ ਆਪਣੇ ਦਫਤਰ ਤੋਂ ਸ਼ਹਿਰ ਨੂੰ ਦਿਖਾ ਰਹੇ ਹਨ।

ਉਨ੍ਹਾਂ ਕਿਹਾ,‘ਮੈਂ ਕੀਵ ਵਿੱਚ ਹਾਂ। ਬੈਂਕੋਵਾ ਸਟਰੀਟ ‘ਤੇ ਹਾਂ। ਮੈਂ ਲੁਕਿਆ ਨਹੀਂ ਹਾਂ ਅਤੇ ਮੈਂ ਕਿਸੇ ਤੋਂ ਡਰਦਾ ਨਹੀਂ ਹਾਂ।’

Spread the love