ਰੂਸ ਯੂਕਰੇਨ ‘ਚ ਚੱਲ ਰਹੇ ਯੁੱਧ ਦਰਮਿਆਨ ਵੱਡੀ ਖ਼ਬਰ ਸਾਹਮਣੇ ਆਈ ਹੈ।

ਯੂਕਰੇਨ ਅਤੇ ਰੂਸ ਦੇ ਹਮਲੇ ਦੇ ਦੂਜੇ ਹਫ਼ਤੇ ‘ਚ ਦਾਖਲ ਹੋਣ ਦੇ ਨਾਲ ਸੈਂਕੜੇ ਲੋਕ ਘੇਰਾਬੰਦੀ ਕੀਤੇ ਦੇਸ਼ ਲਈ ਸਮਰਥਨ ਦਿਖਾਉਣ ਵਾਸਤੇ ਕੈਲਗਰੀ ਸਿਟੀ ਹਾਲ ਤੱਕ ਪਹੁੰਚ ਗਏ ਹਨ ।

ਇਕ ਪ੍ਰੋਗਰਾਮ ਯੂਕਰੇਨੀ ਕੈਨੇਡੀਅਨ ਕਾਂਗਰਸ ਦੀ ਸਥਾਨਕ ਸ਼ਾਖਾ ਦੁਆਰਾ ਸਥਾਨਕ ਭਾਈਚਾਰੇ ਨੂੰ ਨਾਲ ਲੈ ਕੇ ਏਕਤਾ ਦਿਖਾਉਣ ਅਤੇ ਇਕਜੁਟ ਕਰਨ ਵਾਸਤੇ ਆਯੋਜਿਤ ਕੀਤਾ ਗਿਆ ।

ਯੂ.ਸੀ.ਸੀ. ਕੈਲਗਰੀ ਬ੍ਰਾਂਚ ਦੀ ਪ੍ਰਧਾਨ ਇਨਾ ਪਲੈਟੋਨੋਵਾ ਨੇ ਸੰਬੋਧਨ ਕਰਦਿਆਂ ਕਿਹਾ ਅਸੀਂ ਇੱਥੇ ਜੋ ਮਹਿਸੂਸ ਕਰਦੇ ਹਾਂ, ਉਸ ਦੇ ਬਾਵਜੂਦ ਸਾਨੂੰ ਯੂਕਰੇਨ ਦੇ ਲੋਕਾਂ ਲਈ ਮਜ਼ਬੂਤ ਰਹਿਣ ਦੀ ਲੋੜ ਹੈ ਕਿਉਂਕਿ ਉਹ ਜਿਸ ਦਹਿਸ਼ਤ ‘ਚੋਂ ਗੁਜ਼ਰ ਰਹੇ ਹਨ, ਉਹ ਕਲਪਨਾਯੋਗ ਨਹੀਂ ਹੈ।

ਉਨ੍ਹਾਂ ਦੀ ਮਦਦ ਕਰਨ ਲਈ ਇੱਥੇ ਇਕ ਭਾਈਚਾਰੇ ਵਜੋਂ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਪਲੈਟੋਨੋਵਾ ਦੇ ਅਨੁਸਾਰ ਕੈਲਗਰੀ ‘ਚ 90,000 ਤੋਂ ਵੱਧ ਲੋਕ ਹਨ, ਜੋ ਯੂਕਰੇਨੀ ਵਿਰਾਸਤ ਦੇ ਹਨ।

Spread the love