08 ਮਾਰਚ 2022

ਰੂਸ ਯੂਕਰੇਨ ਦੇ ਵਿਚਕਾਰ ਜੰਗ ਚੱਲਦਿਆਂ ਭਾਰਤ ਚ’ ਡੀਜ਼ਲ-ਪੈਟਰੋਲ ਦੀ ਕੀਮਤਾਂ ਅਸਮਾਨ ਸੂ ਰਹੀਆਂ ਹਨ, ਅੱਜ ਕੱਚੇ ਤੇਲ ਦੀ ਕੀਮਤ 124 ਡਾਲਰ ਤੱਕ ਪਹੁੰਚੀ.

ਅਜਿਹੇ ਉਛਾਲ ਨੇ ਤੇਲ ਮਾਰਕੀਟਿੰਗ ਕੰਪਨੀਆਂ ਅਤੇ ਮਾਹਿਰਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਭਾਰਤ ਵਿੱਚ ਇਸ ਦਾ ਸਿੱਧਾ ਬੋਝ ਤੇਲ ਕੰਪਨੀਆਂ ‘ਤੇ ਹੀ ਪੈ ਰਿਹਾ ਹੈ। ਇਸ ਵਾਧੇ ਨੂੰ ਪੂਰਾ ਕਰਨ ਲਈ, ਇਸ ਹਫਤੇ ਈਂਧਨ ਦੀ ਕੀਮਤ 15-22 ਰੁਪਏ ਪ੍ਰਤੀ ਲੀਟਰ ਵਧਣ ਦੀ ਉਮੀਦ ਹੈ।

ਹੁਣ ਰੂਸ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ‘ਚ ਕੱਚੇ ਤੇਲ ਦੀ ਕੀਮਤ 300 ਡਾਲਰ ਤੱਕ ਪਹੁੰਚ ਸਕਦੀ ਹੈ। ਦਰਅਸਲ, ਯੂਕਰੇਨ ‘ਤੇ ਹਮਲੇ ਲਈ ਪੱਛਮੀ ਦੇਸ਼ ਰੂਸ ‘ਤੇ ਸਭ ਤੋਂ ਸਖ਼ਤ ਪਾਬੰਦੀਆਂ ਲਗਾ ਰਹੇ ਹਨ। ਇਸ ਲੜੀ ‘ਚ ਰੂਸ ਤੋਂ ਤੇਲ ਦੀ ਦਰਾਮਦ ‘ਤੇ ਪਾਬੰਦੀ ਲਗਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਅਤੇ ਯੂਰਪੀ ਸਹਿਯੋਗੀ ਰੂਸ ‘ਤੇ ਤੇਲ ਆਯਾਤ ਪਾਬੰਦੀ ਲਗਾਉਣ ‘ਤੇ ਵਿਚਾਰ ਕਰ ਰਹੇ ਹਨ।

ਦੱਸ ਦਈਏ ਜੇਕਰ ਪੱਛਮੀ ਦੇਸ਼ ਰੂਸ ਦੇ ਤੇਲ ‘ਤੇ ਪਾਬੰਦੀ ਲਗਾਉਂਦੇ ਹਨ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਉਨ੍ਹਾਂ ਲਈ ਕੱਚਾ ਤੇਲ 300 ਡਾਲਰ ਤੱਕ ਪਹੁੰਚ ਜਾਵੇਗਾ, ਜਦੋਂ ਕਿ ਰੂਸ ਅਤੇ ਜਰਮਨੀ ਵਿਚਾਲੇ ਗੈਸ ਪਾਈਪਲਾਈਨ ਵੀ ਬੰਦ ਹੋ ਜਾਵੇਗੀ। ਅਤੇ ਅੰਤ ਵਿੱਚ ਤੇਲ ਅਤੇ ਹੋਰ ਵਸਤਾਂ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਵਿਸ਼ਵਵਿਆਪੀ ਮਹਿੰਗਾਈ ਦੇ ਰੂਪ ਵਿੱਚ ਦਿਖਾਈ ਦੇਵੇਗਾ।

Spread the love