09ਮਾਰਚ, ਸ੍ਰੀ ਮੁਕਤਸਰ ਸਾਹਿਬ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੂੰ ਚੋਣਾਂ ‘ਚ ਹਿੱਸਾ ਲੈਣਾਂ ਭਾਰੀ ਪੈਂਦਾ ਦਿਖਾਈ ਦੇ ਰਿਹਾ, ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਬੀਕੇਯੂ ਰਾਜੇਵਾਲ ਦੇ ਦੋ ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਦੇ ਪ੍ਰਧਾਨਾਂ ਵੱਲੋਂ ਆਪਣੀ ਪੂਰੀ ਟੀਮ ਸਣੇ ਬੀਕੇਯੂ ਰਾਜੇਵਾਲ ਦੇ ਸਾਰੇ ਅਹੁਦਿਆ ਤੋਂ ਅਸਤੀਫੇ ਦੇ ਕੇ ਯੂਨੀਅਨ ਤੋਂ ਖੁਦ ਨੂੰ ਵੱਖ ਕਰ ਲਿਆ ਅਤੇ ਨਵੀਂ ਧਿਰ ਬਣਾਏ ਜਾਣ ਵੱਲ ਵੀ ਇਸ਼ਾਰਾ ਕੀਤਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਬੀਕੇਯੂ ਰਾਜੇਵਾਲ ਦੇ ਜਿਲ੍ਹਾ ਪ੍ਰਧਾਨ ਫਰੀਦਕੋਟ ਬਿੰਦਰ ਸਿੰਘ ਗੋਲੇਵਾਲਾ ਅਤੇ ਜਿਲ੍ਹਾ ਮੀਤ ਪ੍ਰਧਾਨ ਬੀਕੇਯੂ ਰਾਜੇਵਾਲ ਸ੍ਰੀ ਮੁਕਤਸਰ ਸਾਹਿਬ, ਲੱਖਾ ਸ਼ਰਮਾਂ ਨੇ ਕਿਹਾ ਕਿ ਬੀਕੇਯੂ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਵੱਲੋਂ ਯੂਨੀਅਨ ਦੇ ਸਿਧਾਂਤ ਦੇ ਉਲਟ ਜਾ ਕੇ ਚੋਣਾਂ ਵਿਚ ਹਿੱਸਾ ਲਿਆ ਇਸ ਲਈ ਉਹਨਾਂ ਵੱਲੋਂ ਤਿੰਨ ਹੋਰਜ਼ਿਲ੍ਹਿਆਂਦੇ ਆਗੂਆਂ ਨਾਲ ਮਿਲ ਕੇ ਚੋਣਾਂ ਦਾ ਬਾਈਕਾਟ ਕੀਤਾ ਸੀ ਅਤੇ ਹੁਣ ਉਹਨਾਂ ਵੱਲੋਂ ਆਪਣੀ ਪੂਰੀ ਟੀਮ ਅਤੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਪ੍ਰਧਾਨ ਭਿੰਦਰ ਸਿੰਘ ਅਤੇ ਪੂਰੀ ਟੀਮ ਨੇ ਲਿਖਤ ਤੌਰ ਤੇ ਮਤਾ ਪਾ ਕੇ ਸਮੂਹਿਕ ਤੌਰ ਤੇ ਯੂਨੀਅਨ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ।

ਉਹਨਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦਾ ਸਿਧਾਂਤ ਹੈ ਕਿ ਕਿਸਾਨ ਮਜਦੂਰ ਅਤੇ ਸੂਬੇ ਹਿੱਤਾਂ ਦੀ ਲੜਾਈ ਸਿਆਂਸਤ ਤੋਂ ਬਾਹਰ ਹੋ ਕੇ ਲੜੇ। ਕਿਸੇ ਹੋਰ ਯੂਨੀਅਨ ਵਿਚ ਸ਼ਾਮਲ ਹੋਣ ਜਾਂ ਕੋਈ ਨਵਾਂ ਫਰੰਟ ਤਿਆਰ ਕਰਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਇਸ ਬਾਰੇ ਚਿਾਰ ਕੀਤਾ ਜਾ ਰਿਹਾ ਅਤੇ ਆਉਣ ਵਾਲੇ ਦਿਨਾਂ ਵਿਚ ਜੋ ਵੀ ਫੈਸਲਾ ਹੋਵੇਗਾ ਉਸ ਨੂੰ ਜਨਤਕ ਕੀਤਾ ਜਾਵੇਗਾ।

Spread the love