09 ਮਾਰਚ, ਅਮ੍ਰਿਤਸਰ

10 ਮਾਰਚ ਯਾਨੀ ਕਿ ਕੱਲ੍ਹ ਨੂੰ ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋਣ ਜਾਣਗੀਆਂ। ਲੰਮੇ ਸਮੇਂ ਤੋਂ ਉਡੀਕ ਕਰ ਰਹੀ ਪੰਜਾਬ ਦੀ ਆਵਾਮ ਦੀਆਂ ਕੱਲ੍ਹ ਉਡੀਕ ਦੀਆਂ ਘੜੀਆਂ ਰੁੱਕ ਜਾਣਗੀਆਂ ਤੇ 2022 ਦੀਆਂ ਚੋਣਾਂ ਦਾ ਨਤੀਜਾ ਸਾਹਮਣੇ ਆ ਜਾਵੇਗਾ।

ਇਸ ਦੌਰਾਨ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਧਰਮਪਤਨੀ ਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ।

ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹਮੇਸ਼ਾਂ ਹੀ ਦਿੱਲੀ ਤੋਂ ਆਈਆਂ ਹਕੂਮਤਾਂ ਪੰਜਾਬ ਤੇ ਰਾਜ ਕਰਨਾ ਚਾਹੁੰਦੀਆਂ ਹਨ ਅਤੇ ਪੰਜਾਬ ਨੂੰ ਦਬਾਉਣਾ ਚਾਹੁੰਦੇ ਹਨ ਜੋ ਕਿ ਅਜਿਹਾ ਕਦੇ ਵੀ ਨਹੀਂ ਹੋ ਸਕਦਾ ਉਨ੍ਹਾਂ ਕਿਹਾ ਕਿ ਕੱਲ੍ਹ ਵੀ ਕੁਝ ਦਿੱਲੀ ਤੋਂ ਆਏ ਲੋਕ ਪੰਜਾਬ ਦੇ ਲੋਕਾਂ ਦੀਆਂ ਦਸਤਾਰਾਂ ਉਤਰਵਾ ਕੇ ਉਨ੍ਹਾਂ ਨੂੰ ਟੋਪੀਆਂ ਪਾਉਣ ਦੀ ਕੋਸ਼ਿਸ਼ ਕਰਨਗੇ। ਪਰ ਅਜਿਹਾ ਨਾ ਤਾਂ ਕਿਸੇ ਪੰਜਾਬੀ ਨੂੰ ਮਨਜ਼ੂਰ ਹੋਵੇਗਾ ਨਾ ਹੀ ਸਾਡੇ ਗੁਰੂ ਸਾਹਿਬਾਨਾਂ ਨੂੰ ਮਨਜ਼ੂਰ ਹੋਵੇਗਾ।

ਕੇਜਰੀਵਾਲ ‘ਤੇ ਵਾਰ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਹਮੇਸ਼ਾ ਹੀ ਸਿੱਖ ਵਿਰੋਧੀ ਰਿਹਾ ਹੈ ਅਤੇ ਇਹ ਹੀ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਉਨ੍ਹਾਂ ਦੀ ਰਿਹਾਈ ਵਾਲੀ ਫਾਈਲ ਤੇ ਸਾਈਨ ਨਹੀਂ ਕਰ ਰਿਹਾ। ਇਸ ਤੋਂ ਸਾਫ਼ ਕਲੀਅਰ ਹੁੰਦਾ ਕਿ ਅੱਜ ਤੱਕ ਦਿੱਲੀ ਵਿੱਚ ਉਸ ਵੱਲੋਂ ਕੋਈ ਵੀ ਸਿੱਖ ਨੂੰ ਮੰਤਰੀ ਨਹੀਂ ਬਣਾਇਆ ਗਿਆ ਇਸ ਲਈ ਸਾਬਤ ਹੁੰਦਾ ਹੈ ਕਿ ਅਰਵਿੰਦ ਕੇਜਰੀਵਾਲ ਸਿੱਖ ਵਿਰੋਧੀ ਹੈ।

Spread the love