ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੀ ਇੱਕ ਹੋਰ ਇੰਟਰਵਿਊ ਚਰਚਾ ਵਿੱਚ ਹੈ।

ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇੇਨ ਦੇ ਫ਼ੌਜੀ ਬੇਮਿਸਾਲ ਹਿੰਮਤ ਦਿਖਾ ਰਹੇ ਹਨ।

ਯੂਕਰੇਨ ਦਾ ਇਕ ਜਵਾਨ ਦਸ ਰੂਸੀਆਂ ਦਾ ਸਾਹਮਣਾ ਕਰ ਰਿਹਾ ਹੈ।

ਇਕ ਯੂਕਰੇਨੀ ਟੈਂਕ ਦਾ ਟਾਕਰਾ 50 ਰੂਸੀ ਟੈਂਕਾਂ ਨਾਲ ਹੋ ਰਿਹਾ ਹੈ। ਅਮਰੀਕਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਦੱਸਿਆ ਕਿ ਕਈ ਮੁਲਕ ਜ਼ੇਲੈਂਸਕੀ ਨੂੰ ਲੜਾਕੂ ਜਹਾਜ਼ ਦੇਣ ਬਾਰੇ ਸੋਚ ਰਹੇ ਹਨ ਜਿਸ ਦੀ ਉਸ ਨੇ ਮੰਗ ਕੀਤੀ ਸੀ।

ਹਾਲਾਕਿ ਅਜੇ ਇਸ ਮਾਮਲੇ ‘ਚ ਕੋਈ ਵੀ ਦੇਸ਼ ਸਾਹਮਣੇ ਨਹੀ ਆਇਆ।

ਦੇਸ਼ ਨੂੰ ਸੰਬੋਧਨ ਕਰਦਿਆਂ ਜ਼ੇਲੈਂਸਕੀ ਨੇ ਕਿਹਾ ਕਿ ਉਹ ਕੀਵ ਵਿਚ ਹੀ ਹਨ ਤੇ ਲੁਕੇ ਨਹੀਂ।

ਕਈ ਦਿਨਾਂ ਤੋਂ ਕਿਹਾ ਜਾ ਰਿਹਾ ਕਿ ਜ਼ੇਲੈਸਕੀ ਗੁਪਤ ਥਾਂ ‘ਤੇ ਲੁਕੇ ਹੋਏ ਹਨ।

ਇੱਥੋਂ ਤੱਕ ਕਿ ਵੀਡੀਓ ਪੋਸਟ ਕਰ ਕੇ ਜ਼ੇਲੈਂਸਕੀ ਨੇ ਰਾਜਧਾਨੀ ਵਿਚਲੇ ਆਪਣੇ ਦਫ਼ਤਰ ਤੋਂ ਸ਼ਹਿਰ ਦੀ ਝਲਕ ਵੀ ਦਿਖਾਈ।

ਉਨ੍ਹਾਂ ਕਿਹਾ, ‘ਮੈਂ ਕੀਵ ਵਿਚ ਹਾਂ। ਬੈਂਕੋਵਾ ਸਟ੍ਰੀਟ ’ਤੇ।

ਮੈਂ ਲੁਕਿਆ ਨਹੀਂ ਹਾਂ। ਤੇ ਮੈਂ ਕਿਸੇ ਤੋਂ ਡਰਦਾ ਨਹੀਂ ਹਾਂ।

ਦੇਸ਼ ਲਈ ਇਹ ਜੰਗ ਜਿੱਤਣ ਖਾਤਰ ਚਾਹੇ ਜੋ ਵੀ ਕਰਨਾ ਪਵੇ।’ਹਾਲਾਕਿ ਦੋਵਾਂ ਦੇਸ਼ਾਂ ‘ਚ ਚੱਲ ਰਹੀ ਗੱਲਬਾਤ ਕਿਸੇ ਪਾਸੇ ਲਗਦੀ ਦਿਖਾਈ ਨਹੀਂ ਦੇ ਰਹੀ ।

Spread the love