11 ਮਾਰਚ, ਅੰਮ੍ਰਿਤਸਰ

ਪੰਜਾਬ ਵਿੱਚ 2022 ਦੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਲੋਕਾਂ ਵੱਲੋਂ 92ਵੇ ਦੇ ਕਰੀਬ ਸੀਟਾਂ ਦਿੱਤੀਆਂ ਗਈਆਂ ਹਨ ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੱਲੋਂ ਉਸੇ ਸਮੇਂ ਹੀ ਟਵੀਟ ਕਰ ਕੇ ਆਮ ਆਦਮੀ ਪਾਰਟੀ ਦੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੱਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਜਨਤਾ ਦੀ ਆਵਾਜ਼ ਦੇ ਵਿੱਚ ਹੀ ਪਰਮਾਤਮਾ ਦੀ ਆਵਾਜ਼ ਹੁੰਦੀ ਹੈ ਉੱਥੇ ਹੀ ਹਾਰਨ ਤੋਂ ਬਾਅਦ ਪਹਿਲੀ ਵਾਰ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਦੇ ਵਿਚ ਪਹੁੰਚੇ ਅਤੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਉਹਦੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਲੋਕਾਂ ਨੇ 2017 ਵਿਚ ਕਾਂਗਰਸ ਪਾਰਟੀ ਨੂੰ ਬਹੁਮਤ ਦਿੱਤਾ ਸੀ ਅਤੇ ਅਸੀਂ ਉਨ੍ਹਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਜਿਸ ਦਾ ਫਲ ਸਾਨੂੰ ਮਿਲਿਆ ਹੈ।

ਸਿੱਧੂ ਵੱਲੋਂ ਇਕ ਵਾਰ ਫਿਰ ਤੋਂ ਆਪਣੀ ਪਾਰਟੀ ਦੇ ਉੱਤੇ ਹੀ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਗਏ ਹਨ ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਹਲਕੇ ਦੇ ਵਿੱਚ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਮ ਆਦਮੀ ਪਾਰਟੀ ਨੂੰ ਮੁਬਾਰਕਬਾਦ ਦੇਣਾ ਚਾਹੁੰਦੇ ਹਨ ਅਤੇ ਜੋ ਲੋਕਾਂ ਨੇ ਉਨ੍ਹਾਂ ਉਤੇ ਭਰੋਸਾ ਜਤਾਇਆ ਹੈ ਆਮ ਆਦਮੀ ਪਾਰਟੀ ਨੂੰ ਉਸ ਉੱਤੇ ਖਰਾ ਉਤਰਨਾ ਚਾਹੀਦਾ ਹੈ ਉਥੇ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਪਿਛਲੇ 5 ਸਾਲਾ ਸਾਨੂੰ ਕਾਂਗਰਸ ਨੂੰ ਦਿੱਤੇ ਸਨ ਅਤੇ ਅਸੀਂ ਉਨ੍ਹਾਂ ਦੀ ਉਮੀਦਾਂ ਉੱਤੇ ਖਰੇ ਨਹੀਂ ਉਤਰ ਪਾਏ ਜਿਸ ਦਾ ਫਲ ਸਾਨੂੰ ਇਸ ਵਾਰ ਚੋਣਾਂ ਹਾਰ ਕੇ ਮਿਲਿਆ ਹੈ ਉੱਥੇ ਹੀ ਇੱਕ ਸਵਾਲ ਪੁੱਛੇ ਜਾਣ ਤੇ ਉਨ੍ਹਾਂ ਨੇ ਕਿਹਾ ਕਿ ਕੌਣ ਕਹਿੰਦਾ ਹੈ ਕਿ ਜਿਸ ਵਿਅਕਤੀ ਨੇ ਬੇਅਦਬੀ ਕੀਤੀ ਹੈ ਉਸ ਨੂੰ ਸਜ਼ਾ ਨਹੀਂ ਮਿਲੀ ਤੁਸੀਂ ਖ਼ੁਦ ਹੀ ਵੇਖਿਆ ਹੈ ਕਿ ਵੱਡੇ ਵੱਡੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਹਾਰਦੇ ਹੋਏ ਨਜ਼ਰ ਆਏ ਹਨ ਉਨ੍ਹਾਂ ਨੇ ਕਿਹਾ ਕਿ ਇਹ ਪਰਮਾਤਮਾ ਦੀ ਆਵਾਜ਼ ਹੈ ਅਤੇ ਪ੍ਰਮਾਤਮਾ ਖ਼ੁਦ ਹੀ ਉਨ੍ਹਾਂ ਨੂੰ ਸਜ਼ਾ ਦਿੱਤੀ ਹੈ ਉੱਥੇ ਉਨ੍ਹਾਂ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਭਵਿੱਖ ਵਿੱਚ ਚੰਗਾ ਕੰਮ ਕਰਨ ਦੀ ਨਸੀਹਤ ਦਿੰਦੇ ਹਨ ਨਹੀਂ ਤਾਂ 5 ਸਾਲ ਬਾਅਦ ਲੋਕ ਉਨ੍ਹਾਂ ਨੂੰ ਹਰਾ ਕੇ ਵਾਪਸ ਭੇਜ ਦੇਣਗੇ ਉਥੇ ਹੀ ਇਕ ਸਵਾਲ ਪੁੱਛੇ ਜਾਣ ਤੇ ਉਨ੍ਹਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣੇ ਜਾਂਚ ਤੋਂ ਬਾਅਦ ਉਨ੍ਹਾਂ ਦਾ ਫਰਜ਼ ਬਣਦਾ ਸੀ ਕਿ ਪੰਜਾਬ ਵਿਚ ਹਰ ਇਕ ਉਮੀਦਵਾਰ ਦੇ ਹੱਕ ਦੇ ਵਿੱਚ ਉਹ ਪ੍ਰਚਾਰ ਕਰਨ ਲਈ ਉਤਰਦੇ ਉਦੋਂ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ ਨਾਮ ਸਟੇਜ ਉੱਤੇ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਉਨ੍ਹਾਂ ਦੀ ਬਾਂਹ ਫੜ ਕੇ ਮੁਬਾਰਕਬਾਦ ਵੀ ਦਿੱਤੀ ਸੀ ਅਤੇ ਉਨ੍ਹਾਂ ਵੱਲੋਂ ਮੇਰੇ ਹਲਕੇ ਦੇ ਵਿੱਚ ਆ ਕੇ ਪ੍ਰਚਾਰ ਵੀ ਕੀਤਾ ਗਿਆ ਤੇ ਮੈਂ ਵੀ ਉਨ੍ਹਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦਾ ਹੋਇਆ ਨਜ਼ਰ ਵੀ ਆਇਆ ਹਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਫ਼ਤਵੇ ਨੂੰ ਮੰਨਦੇ ਹਾਂ ਅਤੇ ਅਸੀਂ ਹਮੇਸ਼ਾ ਹੀ ਇਕ ਖਿਡਾਰੀ ਹੋਣ ਦੇ ਕਰਕੇ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਕਦੀ ਅਸੀਂ ਇੱਕ ਦਿਨ ਸੈਂਕੜਾ ਮਾਰਦੇ ਸਾਂ ਅਤੇ ਦੂਸਰੇ ਦਿਨ ਅਸੀਂ ਜ਼ੀਰੋ ਤੇ ਹੀ ਆਊਟ ਹੋ ਜਾਂਦੇ ਹਾਂ ਲੇਕਿਨ ਜਨਤਾ ਦੀ ਆਵਾਜ਼ ਦੇ ਵਿੱਚ ਪਰਮਾਤਮਾ ਦੀ ਆਵਾਜ਼ ਲੁਕੀ ਹੋਈ ਹੈ ਇਸੇ ਕਰਕੇ ਹੀ ਉਨ੍ਹਾਂ ਨੇ ਕੱਲ੍ਹ ਹੀ ਇਸ ਦੇ ਉੱਤੇ ਟਵੀਟ ਕੀਤਾ ਸੀ ਉਹਦੇ ਨਾਲ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹਨ ਅਤੇ ਪੰਜਾਬ ਦੇ ਲੋਕਾਂ ਨੇ ਸੋਚ ਕੇ ਹੀ ਵੋਟ ਪਾਈ ਹੈ ਜੇਕਰ ਆਮ ਆਦਮੀ ਪਾਰਟੀ ਕੰਮ ਨਹੀਂ ਕਰੇਗੀ ਤਾਂ ਲੋਕ ਉਨ੍ਹਾਂ ਨੂੰ ਵੀ ਹਰਾ ਕੇ ਘਰ ਬਿਠਾ ਦੇਣਗੇ ਨਵਜੋਤ ਸਿੰਘ ਸਿੱਧੂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਉਹ ਆਪਣੇ ਹਲਕੇ ਦੇ ਵਿਚਾਲੇ ਪਹੁੰਚੇ ਹਨ ਅਤੇ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਉਤੇ ਭਰੋਸਾ ਜਤਾਉਣ ਦੀ ਕੋਸ਼ਿਸ਼ ਕੀਤੀ ਉੱਥੇ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਕਦੀ ਟਕਰਾਅ ਦਾ ਮਾਹੌਲ ਨਹੀਂ ਬਣਿਆ ਸੀ ਧਰਨਾ ਹੀ ਭਵਿੱਖ ਵਿਚ ਕਦੀ ਟਕਰਾਅ ਦਾ ਮਾਹੌਲ ਬਣ ਪਾਵੇਗਾ ਲੇਕਿਨ ਉਹ ਆਮ ਆਦਮੀ ਪਾਰਟੀ ਨੂੰ ਪੂਰਾ ਮੌਕਾ ਦੇਣਾ ਚਾਹੁੰਦੇ ਹਨ ਅਤੇ ਆਮ ਆਦਮੀ ਪਾਰਟੀ ਜੇਕਰ ਲੋਕਾਂ ਦੀਆਂ ਇੱਛਾਵਾਂ ਤੇ ਪੂਰੀ ਨਾ ਉਤਰ ਪਾਈ ਤੇ ਲੋਕ ਉਨ੍ਹਾਂ ਨੂੰ ਹਰਾ ਕੇ ਘਰ ਵੀ ਬਿਠਾ ਦੇਣਗੇ

ਇੱਥੇ ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਲੰਮੇ ਸਮੇਂ ਬਾਅਦ ਹਾਰ ਦਾ ਮੂੰਹ ਵੇਖਣ ਤੋਂ ਬਾਅਦ ਆਪਣੇ ਹਲਕੇ ਦੇ ਵਿੱਚ ਲੋਕਾਂ ਨੂੰ ਮਿਲਦੇ ਹੋਏ ਨਜ਼ਰ ਆਏ ਸਨ ਅਤੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੇ ਵਿੱਚ ਕਾਂਟੇ ਦੀ ਟੱਕਰ ਵੇਖਣ ਨੂੰ ਮਿਲ ਰਹੀ ਸੀ ਉੱਥੇ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਇਕ ਵਾਰ ਫਿਰ ਤੋਂ ਅਕਾਲੀ ਦਲ ਅਤੇ ਕਾਂਗਰਸ ਉੱਤੇ ਦੁਬਾਰਾ ਤੋਂ ਵਰ੍ਹਦੇ ਹੋਏ ਨਜ਼ਰ ਆਏ ਅਤੇ ਉਨ੍ਹਾਂ ਨੇ ਸਾਫ ਕਿਹਾ ਕਿ ਜੋ ਲੋਕ ਪੰਜਾਬ ਦੇ ਹਿੱਤ ਚ ਗੱਲ ਨਹੀਂ ਕਰਨਗੇ ਤੇ ਲੋਕ ਉਨ੍ਹਾਂ ਨੂੰ ਉਨ੍ਹਾਂ ਦੇ ਖਿਲਾਫ ਫਤਵਾ ਜ਼ਰੂਰ ਦੇਣਗੇ ਉਦੋਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਵਿਚ ਚੰਗੇ ਕਾਮਨਾ ਦੀ ਅਰਦਾਸ ਕੀਤੀ ਅਤੇ ਕਿਹਾ ਕਿ ਉਹ ਪੰਜਾਬ ਦੇ ਕਲਿਆਣ ਵਿਚ ਇਕ ਵਾਰ ਫਿਰ ਤੋਂ ਆਪਣਾ ਕਲਿਆਣ ਜ਼ਰੂਰ ਵੇਖਣਗੇ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਵੱਲੋਂ ਦਿੱਤੇ ਗਏ ਮੈਡਰਿਡ ਦੇ ਉੱਤੇ ਕੇਸਾਂ ਦਾ ਕੰਮ ਕਰਦੀ ਹੈ ਜਾਂ ਰਵਾਇਤੀ ਪਾਰਟੀਆਂ ਵਾਂਗੂੰ ਉਨ੍ਹਾਂ ਦਾ ਵੀ ਹਾਲਾਤ ਉਸ ਤਰ੍ਹਾਂ ਦੇ ਹੀ ਨਜ਼ਰ ਆਉਣਗੇ।

Spread the love