ਰੂਸ ਯੂਕਰੇਨ ਦੀ ਜੰਗ ਦਾ ਅੱਜ 17ਵਾਂ ਦਿਨ ਹੈ। ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਇਸਦੇ ਆਸਪਾਸ ਦੇ ਇਲਾਕਿਆਂ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ।

ਰੂਸੀ ਫੌਜ ਨੇ ਅਜ਼ਬਰੋਵਰੀ ਇਲਾਕੇ ‘ਚ ਹਵਾਈ ਹਮਲੇ ਅਤੇ ਭਾਰੀ ਗੋਲੀਬਾਰੀ ਕੀਤੀ।

ਇਸ ਕਾਰਨ ਇੱਥੇ ਇੱਕ ਅਨਾਜ ਦੇ ਗੋਦਾਮ ਵਿੱਚ ਅੱਗ ਲੱਗ ਗਈ।

ਦੂਜੇ ਪਾਸੇ ਚਰਚਾ ਹੈ ਕਿ ਰੂਸੀ ਫੌਜ ਨੇ ਯੂਕਰੇਨ ਦੇ ਮੇਲੀਟੋਪੋਲ ਸ਼ਹਿਰ ਦੇ ਮੇਅਰ ਇਵਾਨ ਫੇਡੋਰੋਵ ਨੂੰ ਅਗਵਾ ਕਰ ਲਿਆ।

ਇਹ ਜਾਣਕਾਰੀ ਯੂਕਰੇਨ ਦੀ ਸੰਸਦ ਦੇ ਟਵਿੱਟਰ ਅਕਾਊਂਟ ‘ਤੇ ਦਿੱਤੀ ਗਈ ਹੈ। ਇਵਾਨ ਨੇ ਰੂਸੀ ਫ਼ੌਜ ਨਾਲ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ।

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ- ਇਹ ਆਈਐਸ (ਇਸਲਾਮਿਕ ਸਟੇਟ) ਦੇ ਅੱਤਵਾਦੀਆਂ ਵਰਗਾ ਕੰਮ ਹੈ।

ਉਨ੍ਹਾਂ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਰੂਸ ‘ਤੇ ਮੇਲੀਤੋਪੋਲ ਸ਼ਹਿਰ ਦੇ ਮੇਅਰ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਹੈ ਅਤੇ ਇਸ ਦੀ ਤੁਲਨਾ “ਆਈਐੱਸਆਈਐੱਸ ਦੇ ਅਤਿਵਾਦੀਆਂ” ਦੀਆਂ ਕਾਰਵਾਈਆਂ ਨਾਲ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਉਹ ਦਹਿਸ਼ਤ ਦੇ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਗਏ ਹਨ, ਜਿਸ ਵਿੱਚ ਉਹ ਯੂਕਰੇਨ ਦੇ ਸਥਾਨਕ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੂੰ ਖਤਮ ਕਰਨ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਜ਼ੇਲੈਂਸਕੀ ਨੇ ਵੀਡੀਓ ਸੰਬੋਧਨ ਵਿੱਚ ਇਹ ਦਾਅਵਾ ਕੀਤਾ।

Spread the love