ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਹ ਰੂਸ ਨਾਲ ਆਪਣੇ ਵਪਾਰ ਦਾ ਦਰਜਾ ਘਟਾਉਣ ਦੇ ਐਲਾਨ ਕਰਦੇ ਨੇ।

ਉਨ੍ਹਾਂ ਕਿਹਾ ਕਿ ਰੂਸੀ ਸਮੁੰਦਰੀ ਖਾਧ ਪਦਾਰਥ, ਸ਼ਰਾਬ ਅਤੇ ਹੀਰਿਆਂ ਦੇ ਦਰਾਮਦ ’ਤੇ ਪਾਬੰਦੀ ਲਾ ਦਿੱਤੀ ਹੈ।

ਵ੍ਹਾਈਟ ਹਾਊਸ ਦੇ ਰੂਜ਼ਵੈਲਟ ਰੂਮ ਵਿੱਚੋਂ ਬਾਇਡਨ ਨੇ ਕਿਹਾ, ‘‘ਸੁਤੰਤਰ ਦੁਨੀਆ ਪੂਤਿਨ ਦਾ ਮੁਕਾਬਲਾ ਕਰਨ ਲਈ ਇੱਕਜੁਟ ਹੋ ਖੜ੍ਹੀ ਹੋ ਰਹੀ ਹੈ।

’’ ਇਸ ਤੋਂ ਇਲਾਵਾ ਅਮਰੀਕਾ ਨੇ ਰੂਸ ਤੋਂ ਸਭ ਤੋਂ ਪਸੰਦੀਦਾ ਮੁਲਕ ਦਾ ਦਰਜਾ ਵਾਪਸ ਲੈਣ ਨਾਲ ਅਮਰੀਕਾ ਅਤੇ ਸਹਿਯੋਗੀ ਰੂਸ ਤੋਂ ਕੀਤੀ ਜਾਣ ਵਾਲੀ ਦਰਾਮਦ ’ਤੇ ਉੱਚ ਕਰ ਲਾ ਸਕਣਗੇ, ਤਾਂ ਕਿ ਰੂਸੀ ਅਰਥਚਾਰੇ ਨੂੰ ਦੁਨੀਆ ਨਾਲੋਂ ਤੋੜਿਆ ਜਾ ਸਕੇ।

17 ਦਿਨ ਤੋਂ ਚੱਲ ਰਹੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਨਜ਼ਰ ਨਹੀਂ ਆ ਰਹੇ।

Spread the love