ਰੂਸੀ ਫੌਜ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਕਬਜ਼ੇ ਲਈ ਹਮਲੇ ਤੇਜ਼ ਕੀਤੇ ਗਏ ਨੇ।

ਇੱਕ ਦਿਨ ਪਹਿਲਾਂ ਰੂਸ ਵੱਲੋਂ ਪੋਲੈਂਡ ਦੀ ਸਰਹੱਦ ਨੇੜਲੇ ਇਲਾਕਿਆਂ ਵਿੱਚ ਗੋਲਾਬਾਰੀ ਤੇਜ਼ ਕਰ ਦਿੱਤੀ ਸੀ ਗਈ ਅਤੇ ਕੀਵ ਦੇ ਆਲੇ-ਦੁਆਲੇ ਲੜਾਈ ਜਾਰੀ ਹੈ।

ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਰੂਸੀ ਬਲਾਂ ਨੇ ਰਾਜਧਾਨੀ ਦੇ ਉਪਨਗਰਾਂ ਵਿੱਚ ਤੋਪਾਂ ਨਾਲ ਹਮਲਾ ਕੀਤਾ ਹੈ।

ਇਸੇ ਦੌਰਾਨ ਰੂਸ ਅਤੇ ਯੂਕਰੇਨ ਦੇ ਆਗੂਆਂ ਵਿਚਾਲੇ ਯੂਕਰੇਨ ਸੰਕਟ ਸਬੰਧੀ ਗੱਲਬਾਤ ਹੋਈ ਹੈ।

ਯੂਕਰੇਨ ਦੇ ਆਗੂ ਮਿਖਾਇਲੋ ਪੋਡੋਲਯਾਕ ਨੇ ਕਿਹਾ ਕਿ ਰੂਸ ਨਾਲ ਸ਼ਾਂਤੀ ਸਬੰਧੀ ਗੱਲਬਾਤ ਖਤਮ ਹੋਈ ਅਤੇ ਮੰਗਲਵਾਰ ਨੂੰ ਫਿਰ ਸ਼ੁਰੂ ਹੋਵੇਗੀ।

ਦੂਸਰੇ ਪਾਸੇ ਸ਼ਾਂਤੀ ਲਈ ਗੱਲਬਾਤ ਕੀਤੀ ਜਾ ਰਹੀ ਹੈ।

ਯੂਕਰੇਨੀ ਰਾਸ਼ਟਰਪਤੀ ਦੇ ਸਹਾਇਕ ਮਿਖਾਇਲੋ ਪੋਡੋਲਯਾਕ ਨੇ ਕਿਹਾ ਕਿ ਯੂਕਰੇਨ ਅਤੇ ਰੂਸ ਦੇ ਅਧਿਕਾਰੀਆਂ ਵਿਚਾਲੇ ਘੇਰਾਬੰਦੀ ਦਾ ਸ਼ਿਕਾਰ ਸ਼ਹਿਰਾਂ, ਕਸਬਿਆਂ ਵਿੱਚ ਖਾਣਾ, ਪਾਣੀ, ਦਵਾਈਆਂ ਅਤੇ ਹੋਰ ਲੋੜੀਂਦਾ ਸਾਮਾਨ ਪਹੁੰਚਾਉਣ ਲਈ ਸੋਮਵਾਰ ਨੂੰ ਚੌਥੇ ਗੇੜ ਦੀ ਚਰਚਾ ਹੋ ਸਕਦੀ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਹੋਈ ਗੱਲਬਾਤ ਦੇ ਬਾਵਜੂਦ ਮਾਰਿਉਪੋਲ ਸ਼ਹਿਰ ਹੋਰ ਹਿੱਸਿਆਂ ਤੋਂ ਕੱਟਿਆ ਹੋਇਆ ਹੈ।

Spread the love