ਨਿਊਯਾਰਕ ‘ਚ ਇੱਕ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਜਿਸ ਦੌਰਾਨ 1 ਵਿਅਕਤੀ ਦੀ ਮੌਤ ਹੋ ਗਈ।

ਖ਼ਬਰ ਅਨੁਸਾਰ ਨਿਊਯਾਰਕ ਦੀ ਸੜਕ ਉਪਰ ਸੁੱਤੇ ਪਏ ਬੇਘਰੇ ਦੋ ਵਿਅਕਤੀਆਂ ਉਪਰ ਅਣਪਛਾਤੇ ਹਮਲਾਵਰ ਨੇ ਗੋਲੀਆਂ ਚਲਾ ਦਿੱਤੀਆਂ।

ਪੁਲਿਸ ਅਨੁਸਾਰ ਹਮਲਾਵਰ ਨੇ 90 ਮਿੰਟਾਂ ਦੇ ਵਕਫੇ ਨਾਲ ਮੈਨਹਟਨ ਦੇ ਹੇਠਲੇ ਖੇਤਰ ‘ਚ ਦੋ ਥਾਵਾਂ ‘ਤੇ ਸੁੱਤੇ ਪਏ ਬੇਘਰੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ।

ਪਹਿਲੀ ਘਟਨਾ ‘ਚ ਕਿੰਗ ਸਟਰੀਟ ਦੀ ਨੁੱਕਰ ਨੇੜੇ ਇਕ ਸੁੱਤੇ ਪਏ ਵਿਅਕਤੀ ਦੇ ਗੋਲੀਆਂ ਮਾਰੀਆਂ ।

ਨਿਊਯਾਰਕ ਪੁਲਿਸ ਵਿਭਾਗ ਦੇ ਡਿਪਟੀ ਚੀਫ ਕਮਾਂਡਿੰਗ ਅਫ਼ਸਰ ਹੈਨਰੀ ਸੌਟਨਰ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਉਪਰ ਜਾ ਕੇ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ।

ਦੂਸਰੀ ਘਟਨਾ 148 ਲਫਾਯੈਟ ਸਟਰੀਟ ਦੇ ਬਾਹਰਵਾਰ ਵਾਪਰੀ, ਜਿੱਥੇ ‘ਸਲੀਪਿੰਗ ਬੈਗ’ ‘ਚ ਸੁੱਤੇ ਪਏ ਵਿਅਕਤੀ ਦੇ ਸਿਰ ਤੇ ਧੌਣ ਉਪਰ ਗੋਲੀਆਂ ਵੱਜੀਆਂ ।

ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ । ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋਈਆਂ ਹਮਲਾਵਰ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ।

Spread the love