16 ਮਾਰਚ,ਚੰਡੀਗੜ੍ਹ

ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ ਲੇਟ ਹੋ ਗਿਆ ਹੈ।

ਉਨ੍ਹਾਂ ਨੇ 12.30 ਵਜੇ ਸਹੁੰ ਚੁੱਕਣੀ ਸੀ ਪਰ ਹੁਣ ਤੱਕ ਭਗਵੰਤ ਮਾਨ ਅਤੇ ਕੇਜਰੀਵਾਲ ਸਟੇਜ ‘ਤੇ ਨਹੀਂ ਪਹੁੰਚੇ। ਇਹ ਸਮਾਂ ਖੁਦ ਭਗਵੰਤ ਮਾਨ ਨੇ ਦੱਸਿਆ ਸੀ।

ਸਹੁੰ ਚੁਕਾਉਣ ਲਈ ਰਾਜਪਾਲ ਬੀਐਲ ਪੁਰੋਹਿਤ ਖਟਕੜ ਕਲਾਂ ਪਹੁੰਚੇ ਹੋਏ ਹਨ । ਇਸ ਦੇ ਨਾਲ ਹੀ ਮਾਨ ਵੀ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਨਾਲ ਚੋਪਰ ਰਾਹੀਂ ਮੁਹਾਲੀ ਤੋਂ ਰਵਾਨਾ ਹੋਏ ਸਨ ਪਰ ਅਜੇ ਤੱਕ ਸਮਾਗਮ ਵਿੱਚ ਨਹੀਂ ਪਹੁੰਚੇ ।

ਇਸ ਦੇ ਨਾਲ ਹੀ ਦਿੱਲੀ ਸਰਕਾਰ ਦੇ ਮੰਤਰੀ ਵੀ ਸਟੇਜ ‘ਤੇ ਪਹੁੰਚ ਗਏ ਹਨ। ਉਨ੍ਹਾਂ ਦੇ ਬੈਠਣ ਲਈ ਵੱਖਰਾ ਸਟੇਜ ਬਣਾਇਆ ਗਿਆ ਹੈ। ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਚਿਹਰੇ ਵਜੋਂ ਪੰਜਾਬ ਦੇ 17ਵੇਂ ਮੁੱਖ ਮੰਤਰੀ ਹੋਣਗੇ। ਹਾਲਾਂਕਿ ਕਾਰਜਕਾਲ ਦੇ ਲਿਹਾਜ਼ ਨਾਲ ਉਹ ਪੰਜਾਬ ਦੇ 25ਵੇਂ ਮੁੱਖ ਮੰਤਰੀ ਹਨ।

Spread the love