16 ਮਾਰਚ,ਚੰਡੀਗੜ੍ਹ

ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੁਪਹਿਰ 12.30 ਵਜੇ ਸਹੁੰ ਚੁੱਕਣਗੇ। ਚਿਹਰੇ ਵਜੋਂ ਉਹ ਪੰਜਾਬ ਦੇ 17ਵੇਂ ਮੁੱਖ ਮੰਤਰੀ ਹੋਣਗੇ। ਹਾਲਾਂਕਿ ਕਾਰਜਕਾਲ ਦੇ ਲਿਹਾਜ਼ ਨਾਲ ਉਹ ਪੰਜਾਬ ਦੇ 25ਵੇਂ ਮੁੱਖ ਮੰਤਰੀ ਹਨ। ਉਹ ਸਹੁੰ ਚੁੱਕ ਸਮਾਗਮ ਲਈ ਮੁਹਾਲੀ ਤੋਂ ਚੋਪਰ ਰਾਹੀਂ ਖਟਕੜ ਕਲਾਂ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਵੀ ਮੌਜੂਦ ਹਨ।

ਮਾਨ ਦਾ ਸਹੁੰ ਚੁੱਕ ਸਮਾਗਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਹੋਣ ਦਾ ਵੀ ਇੱਕ ਦਿਲਚਸਪ ਕਾਰਨ ਹੈ। ਇੱਥੇ ਹੀ 2011 ਵਿੱਚ ਪੰਜਾਬ ਦੇ ਇੱਕ ਸਫਲ ਕਾਮੇਡੀਅਨ ਰਹੇ ਭਾਗਵਤ ਮਾਨ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ।

ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਅਮਰੀਕਾ ਤੋਂ ਉਨ੍ਹਾਂ ਦੀ ਧੀ ਸੀਰਤ ਕੌਰ ਮਾਨ ਅਤੇ ਪੁੱਤਰ ਦਿਲਸ਼ਾਨ ਮਾਨ ਵੀ ਖਟਕੜ ਕਲਾਂ ਪਹੁੰਚ ਰਹੇ ਹਨ। ਮਾਨ ਦਾ 2015 ਵਿੱਚ ਪਤਨੀ ਇੰਦਰਪ੍ਰੀਤ ਕੌਰ ਤੋਂ ਤਲਾਕ ਹੋ ਗਿਆ ਸੀ।

ਖਟਕੜ ਕਲਾਂ ਵਿੱਚ ਕਰੀਬ 13 ਏਕੜ ਵਿੱਚ ਪੰਡਾਲ ਬਣਾਇਆ ਗਿਆ ਹੈ । ਜਿਸ ਵਿੱਚ 3 ਪਲੇਟਫਾਰਮ ਬਣਾਏ ਗਏ ਹਨ। ਨਵੇਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬੀਐਲ ਪੁਰੋਹਿਤ ਪਹਿਲੀ ਸਟੇਜ ‘ਤੇ ਹੋਣਗੇ। ਦੂਜੇ ਨੰਬਰ ‘ਤੇ ਸੀਐਮ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਕੈਬਨਿਟ ਬੈਠਣਗੇ। ਤੀਜੇ ਨੰਬਰ ‘ਤੇ ਪੰਜਾਬ ਦੇ ਸਾਰੇ ਵਿਧਾਇਕਾਂ ਲਈ ਕੁਰਸੀਆਂ ਰੱਖੀਆਂ ਗਈਆਂ ਹਨ । ਸੁਰੱਖਿਆ ਲਈ ਕਰੀਬ 10,000 ਜਵਾਨ ਤਾਇਨਾਤ ਕੀਤੇ ਗਏ ਹਨ। ਸਹੁੰ ਚੁੱਕ ਸਮਾਗਮ 100 ਏਕੜ ਦੀ ਜਗ੍ਹਾ ‘ਤੇ ਹੋ ਰਿਹਾ ਹੈ। ਜਿਸ ਵਿੱਚ 40 ਏਕੜ ਵਿੱਚ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।

Spread the love