ਉੱਤਰੀ ਜਾਪਾਨ ਦੇ ਫੁਕੂਸ਼ੀਮਾ ਤੱਟ ਦੇ ਨੇੜੇ ਬੁੱਧਵਾਰ ਰਾਤ ਜ਼ਬਰਦਸਤ ਭੂਚਾਲ ਆਇਆ ਜਿਸ ਦੌਰਾਨ 4 ਲੋਕਾਂ ਦੀ ਮੌਤ ਹੋ ਗਈ।

ਭੂਚਾਲ ਦੀ ਤਿਬਰਤਾ 7.4 ਸੀ। ਇਸ ਭੂਚਾਲ ਕਾਰਨ ਜਿੱਥੇ ਚਾਰ ਲੋਕਾਂ ਦੀ ਮੌਤ ਹੋ ਗਈ ਉੱਥੇ ਹੀ 97 ਲੋਕ ਜ਼ਖ਼ਮੀ ਹੋ ਗਏ।

ਜਾਪਾਨ ਮੌਸਮ ਵਿਿਗਆਨ ਏਜੰਸੀ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਰਾਤ 11:36 ਵਜੇ ਆਏ ਭੂਚਾਲ ਦਾ ਕੇਂਦਰ ਸਮੁੰਦਰ ‘ਚ 60 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।

ਇਹ ਖੇਤਰ ਉੱਤਰੀ ਜਾਪਾਨ ਦਾ ਹਿੱਸਾ ਹੈ, ਜੋ 2011 ਵਿੱਚ ਨੌਂ ਦੀ ਸ਼ਿੱਦਤ ਵਾਲੇ ਭੂਚਾਲ ਅਤੇ ਸੁਨਾਮੀ ਕਾਰਨ ਤਬਾਹ ਹੋ ਗਿਆ ਸੀ।

ਇਸ ਤੋਂ ਪਹਿਲ਼ਾਂ ਵੀ ਜਾਪਾਨ ਨੂੰ ਭਾਰੀ ਤਬਾਹੀ ਦਾ ਸਾਹਮਣਾ ਕਰਨਾ ਪਿਆ ਸੀ।

Spread the love