17 ਮਾਰਚ, ਨਵੀਂ ਦਿੱਲੀ

5 ਸੂਬਿਆਂ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਅੰਦਰ ਤਕਰਾਰ ਜਾਰੀ ਹੈ। ਪਾਰਟੀ ਲਗਾਤਾਰ ਹਾਰ ਦੇ ਕਾਰਨਾਂ ‘ਤੇ ਵਿਚਾਰ ਕਰ ਰਹੀ ਹੈ, ਇਸੇ ਦੌਰਾਨ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਨੇਤਾ ਭੁਪਿੰਦਰ ਸਿੰਘ ਹੁੱਡਾ ਨੂੰ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ । ਖਾਸ ਗੱਲ ਇਹ ਹੈ ਕਿ ਭੁਪਿੰਦਰ ਸਿੰਘ ਇੱਕ ਦਿਨ ਪਹਿਲਾਂ ਕਾਂਗਰਸ ਦੇ ਨਾਰਾਜ਼ ਧੜੇ ਕਹੇ ਜਾਣ ਵਾਲੇ ਜੀ-23 ਦੀ ਮੀਟਿੰਗ ਵਿੱਚ ਸ਼ਾਮਲ ਹੋਏ ਸਨ। ਜੀ – 23 ਧੜਾ ਲੰਬੇ ਸਮੇਂ ਤੋਂ ਪਾਰਟੀ ਵਿੱਚ ਵੱਡੇ ਬਦਲਾਅ ਦੀ ਮੰਗ ਕਰ ਰਿਹਾ ਹੈ।

ਰਾਹੁਲ ਗਾਂਧੀ ਨਾਲ ਭੁਪਿੰਦਰ ਸਿੰਘ ਦੀ ਮੁਲਾਕਾਤ ਕਰੀਬ ਇੱਕ ਘੰਟੇ ਤੱਕ ਚੱਲੀ। ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਗੁਲਾਮ ਨਬੀ ਆਜ਼ਾਦ ਦੇ ਘਰ ਮੀਟਿੰਗ ਕੀਤੀ। ਇੱਥੇ ਵੀ ਕਰੀਬ ਇੱਕ ਘੰਟਾ ਆਗੂਆਂ ਵਿਚਾਲੇ ਮੀਟਿੰਗ ਹੋਈ। ਭੂਪੇਂਦਰ ਸਿੰਘ ਦੇ ਨਾਲ ਆਨੰਦ ਸ਼ਰਮਾ ਵੀ ਆਜ਼ਾਦ ਦੇ ਘਰੋਂ ਬਾਹਰ ਆ ਗਏ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਰਾਹੁਲ ਨਾਲ ਮੁਲਾਕਾਤ ‘ਚ ਕੀ ਚਰਚਾ ਹੋਈ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਦੀ ਹਰਿਆਣਾ ਇਕਾਈ ਦੀ ਮੁਖੀ ਕੁਮਾਰੀ ਸ਼ੈਲਜਾ ਦੇ ਕੰਮ ਕਰਨ ਦੇ ਤਰੀਕੇ ਤੋਂ ਹੁੱਡਾ ਖੁਸ਼ ਨਹੀਂ ਹਨ ਅਤੇ ਉਨ੍ਹਾਂ ਇਸ ਸਬੰਧ ਵਿਚ ਰਾਹੁਲ ਨਾਲ ਮੁਲਾਕਾਤ ਕੀਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁੱਡਾ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ‘ਤੇ ਬਿਰਾਜਮਾਨ ਹੋਣਾ ਚਾਹੁੰਦੇ ਹਨ ਅਤੇ ਇਹ ਅਹੁਦਾ ਆਪਣੇ ਬੇਟੇ ਦੀਪੇਂਦਰ ਹੁੱਡਾ ਨੂੰ ਦਿਵਾਉਣਾ ਚਾਹੁੰਦੇ ਹਨ।

Spread the love