ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਲੈ ਕੇ ਅਹਿਮ ਫੈਸਲਾ ਸੁਣਾਇਆ।

ਆਈਸੀਜੇ ਨੇ ਰੂਸ ਨੂੰ ਆਦੇਸ਼ ਦਿੱਤਾ ਹੈ ਕਿ ਉਹ ਯੂਕਰੇਨ ਤੋਂ ਆਪਣੇ ਫੌਜੀ ਕਾਰਵਾਈਆਂ ਨੂੰ ਤੁਰੰਤ ਬੰਦ ਕਰੇ।

ਫੈਸਲਾ ਸੁਣਾਉਣ ਵਾਲੇ ਜੱਜਾਂ ਵਿੱਚ ਇੱਕ ਭਾਰਤੀ ਜੱਜ ਵੀ ਸ਼ਾਮਲ ਹੈ।ਆਈਸੀਜੇ ਵਿੱਚ ਭਾਰਤੀ ਜੱਜ ਜਸਟਿਸ ਦਲਵੀਰ ਭੰਡਾਰੀ ਨੇ ਵੀ ਰੂਸ ਦੇ ਖਿਲਾਫ ਵੋਟ ਪਾਈ ਹੈ।

ਹਾਲਾਂਕਿ, ਰੂਸ-ਯੂਕਰੇਨ ਮੁੱਦੇ ‘ਤੇ ਉਸਦਾ ਸੁਤੰਤਰ ਕਦਮ ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਦੀ ਅਧਿਕਾਰਤ ਸਥਿਤੀ ਤੋਂ ਵੱਖਰਾ ਹੈ।

ਭਾਰਤ ਨੇ ਸੰਯੁਕਤ ਰਾਸ਼ਟਰ ‘ਚ ਯੂਕਰੇਨ-ਰੂਸ ਮੁੱਦੇ ‘ਤੇ ਵੋਟਿੰਗ ਕਰਨ ਤੋਂ ਗੁਰੇਜ਼ ਕੀਤਾ ਹੈ ਅਤੇ ਇਸ ਮੁੱਦੇ ਨੂੰ ਕੂਟਨੀਤਕ ਗੱਲਬਾਤ ਰਾਹੀਂ ਹੱਲ ਕਰਨ ‘ਤੇ ਜ਼ੋਰ ਦਿੱਤਾ ਹੈ।

ਸੰਯੁਕਤ ਰਾਸ਼ਟਰ ਦੀ ਸੁਪਰੀਮ ਕੋਰਟ ਨੇ ਇਹ ਫੈਸਲਾ 15 ਜੱਜਾਂ ਦੀ ਵੋਟ ਤੋਂ ਬਾਅਦ ਦਿੱਤਾ, ਜਿਸ ਵਿਚ 13 ਜੱਜਾਂ ਨੇ ਰੂਸ ਦੇ ਖਿਲਾਫ ਅਤੇ 2 ਜੱਜਾਂ ਨੇ ਰੂਸ ਦੇ ਪੱਖ ਵਿਚ ਵੋਟ ਦਿੱਤਾ।

24 ਫਰਵਰੀ ਨੂੰ ਹੋਏ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਨੇ ਅੰਤਰਰਾਸ਼ਟਰੀ ਅਦਾਲਤ ਵਿੱਚ ਪਹੁੰਚ ਕੀਤੀ ਸੀ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੂਸ ਨੂੰ ਯੁੱਧ ਲਈ ਜ਼ਿੰਮੇਵਾਰ ਠਹਿਰਾਉਣ ਦੀ ਮੰਗ ਕੀਤੀ ਹੈ।

Spread the love