17 ਮਾਰਚ, ਚੰਡੀਗੜ੍ਹ

ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਨ ’ਤੇ ਸ਼ੁਭ ਕਾਮਨਾਵਾਂ ਦਿੱਤੀਆਂ।

ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਭਗਵੰਤ ਮਾਨ ਨੂੰ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਸਿੱਧੂ ਨੇ ਕਿਹਾ, “ਦੁਨੀਆਂ ਦਾ ਸਭ ਤੋਂ ਖੁਸ਼ ਵਿਅਕਤੀ ਉਹ ਹੈ ਜਿਸ ਤੋਂ ਕੋਈ ਉਮੀਦ ਨਹੀਂ ਕਰਦਾ।

ਭਗਵੰਤ ਮਾਨ ਪੰਜਾਬ ‘ਚ ਐਂਟੀ ਮਾਫੀਆ ਰਾਜ ਦਾ ਪ੍ਰਤੀਕ ਹੈ ਅਤੇ ਉਸ ‘ਤੇ ਆਸ ਦਾ ਪਹਾੜ ਹੈ। ਉਮੀਦ ਹੈ ਕਿ ਉਹ ਆਪਣੇ ਵਾਅਦੇ ਪੂਰੇ ਕਰਨਗੇ ਅਤੇ ਲੋਕਾਂ ਦੇ ਹਿੱਤ ਵਿੱਚ ਫੈਸਲੇ ਕਰਕੇ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ‘ਤੇ ਲਿਆਉਣਗੇ। ਹਮੇਸ਼ਾ ਸ਼ੁਭਕਾਮਨਾਵਾਂ।”

ਦੱਸ ਦੇਈਏ ਕਿ ਕੱਲ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨਵਜੋਤ ਸਿੱਧੂ ਨੇ ਆਪਣੇ ਅਸਤੀਫ਼ੇ ਦਾ ਜ਼ਿਕਰ ਟਵੀਟ ਕਰਦੇ ਹੋਏ ਕੀਤਾ ਸੀ। ਸੋਨੀਆ ਗਾਂਧੀ ਨੂੰ ਨਵਜੋਤ ਸਿੱਧੂ ਵਲੋਂ ਸਿਰਫ਼ ਇਕ ਲਾਈਨ ਵਿਚ ਹੀ ਆਪਣਾ ਸੀਅਸਤੀਫ਼ਾ ਲਿਖ ਕੇ ਭੇਜਿਆ ਗਿਆ ।

Spread the love