ਅਮਰੀਕਾ ਦੇ ਟੈਕਸਸ ਸੂਬੇ ‘ਚ ਦੋ ਵਾਹਨਾਂ ਵਿਚਾਲੇ ਸਿੱਧੀ ਟੱਕਰ ਹੋ ਗਈ ਜਿਸ ਕਰਕੇ 9 ਲੋਕਾਂ ਦੀ ਮੌਤ ਹੋ ਗਈ ।

ਇਹ ਹਾਦਸਾ ਮਿਡਲੈਂਡ ‘ਚ ਉਸ ਸਮੇਂ ਵਾਪਰਿਆ, ਜਦੋਂ ਦੱਖਣ-ਪੱਛਮ ਹੌਬਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨਿਊ ਮੈਕਸੀਕੋ ‘ਚ ਗੋਲਫ ਮੈਚ ਖੇਡਣ ਤੋਂ ਬਾਅਦ ਇਕ ਯਾਤਰੀ ਵੈਨ ਵਾਪਸ ਲੈ ਕੇ ਆ ਰਹੀ ਸੀ ।

ਇਹ ਵੈਨ ਸਾਹਮਣਿਉਂ ਆ ਰਹੇ ਇੱਕ ਪਿਕਅਪ ਨਾਲ ਉਦੋਂ ਟਕਰਾ ਗਈ, ਜਦੋਂ ਉਸ ਦੇ ਡਰਾਈਵਰ ਨੇ ਗਲਤ ਟਰੈਕ ‘ਚ ਵਾਹਨ ਨੂੰ ਲੈ ਆਂਦਾ ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ ਤੇ ਗੋਲਡ ਖੇਡਣ ਵਾਲੇ 6 ਵਿਦਿਆਰਥੀ ਤੇ ਉਨ੍ਹਾਂ ਦੀ ਕੋਚ ਟਾਈਲਰ ਜੇਮਸ ਤੇ ਪਿਕਅਪ ‘ਚ ਸਵਾਰ 2 ਲੋਕਾਂ ਸਮੇਤ 9 ਲੋਕ ਥਾਂ ‘ਤੇ ਹੀ ਮਾਰੇ ਗਏ ।

ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ ਦੇ ਬੁਲਾਰੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਹਾਈਵੇਅ ਪੈਟਰੋਲ ਨਾਲ ਮਿਲ ਕੇ ਹਾਦਸੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ ।

ਇਸ ਹਾਦਸੇ ਨਾਲ ਟੈਕਸਸ ਦੀ ਦੱਖਣ-ਪੱਛਮ ਯੂਨੀਵਰਸਿਟੀ ਕੈਂਪਸ ‘ਚ ਬਹੁਤ ਉਦਾਸ ਤੇ ਗਮਗੀਨ ਮਾਹੌਲ ਹੈ ।

ਯਾਤਰੀ ਵੈਨ ‘ਚ ਬਚੇ ਦੋ ਲੋਕਾਂ ਨੂੰ ਗੰਭੀਰ ਹਾਲਤ ‘ਚ ਟੈਕਸਸ ਦੇ ਲੁਬੋਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ।

ਮਾਰੇ ਗਏ ਵਿਦਿਆਰਥੀਆਂ ਦੇ ਨਾਂ ਹਾਲੇ ਤੱਕ ਜਨਤਕ ਨਹੀਂ ਕੀਤੇ ਗਏ ।

Spread the love