ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਪਸਾਕੀ ਕਿਹਾ ਹੈ ਕਿ ਅਮਰੀਕਾ, ਭਾਰਤੀ ਆਗੂਆਂ ਦੇ ਸੰਪਰਕ ’ਚ ਹੈ ਅਤੇ ਯੂਕਰੇਨ ’ਤੇ ਰੂਸੀ ਹਮਲੇ ਖ਼ਿਲਾਫ਼ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਜਾਰੀ ਰੱਖੇਗਾ।

ਇਹ ਉਸ ਸਮੇਂ ਆਇਆ ਜਦੋਂ ਰੂਸ ਯੂਕਰੇਨ ਜੰਗ ਸਿਖਰ ‘ਤੇ ਚੱਲ ਰਹੀ ਹੈ।

ਜਦੋਂ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਪਸਾਕੀ ਤੋਂ ਪੁੱਛਿਆ ਗਿਆ ਸੀ ਕਿ ਯੂਕਰੇਨ ’ਚ ਜੰਗ ਦਰਮਿਆਨ ਖ਼ਿੱਤੇ ’ਚ ਸ਼ਾਂਤੀ ਲਿਆਉਣ ਲਈ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਲੋਕਤੰਤਰ ਕਿਵੇਂ ਰਲ ਕੇ ਕੰਮ ਕਰ ਰਹੇ ਹਨ।

ਉਧਰ ਦੂਸਰੇ ਪਾਸੇ ਅਮਰੀਕੀ ਹਿੰਦ ਪ੍ਰਸ਼ਾਂਤ ਕਮਾਂਡ ਦੇ ਕਮਾਂਡਰ ਐਡਮਿਰਲ ਜੌਹਨ ਕ੍ਰਿਸਟੋਫਰ ਐਕਵੀਲਿਨੋ ਨੇ ਪਿਛਲੇ ਹਫ਼ਤੇ ਸੰਸਦ ’ਚ ਇਕ ਸੁਣਵਾਈ ਦੌਰਾਨ ਕਿਹਾ ਸੀ ਕਿ ਅਮਰੀਕਾ ਅਤੇ ਭਾਰਤ ਇਕ ਜ਼ਬਰਦਸਤ ਭਾਈਵਾਲ ਹਨ ਅਤੇ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਵਿਚਕਾਰ ਸਬੰਧ ਸਿਖਰਲੇ ਪੱਧਰ ’ਤੇ ਹਨ।

ਹਿੰਦ-ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਲਈ ਸਹਾਇਕ ਰੱਖਿਆ ਮੰਤਰੀ ਐਲੀ ਰੈਟਨਰ ਨੇ ਇਕ ਹੋਰ ਬੈਠਕ ਦੌਰਾਨ ਕਿਹਾ ਸੀ ਕਿ ਭਾਰਤ ਦਾ ਰੂਸ ਨਾਲ ਗੁੰਝਲਦਾਰ ਇਤਿਹਾਸ ਰਿਹਾ ਹੈ।

ਪਰ ਹੁਣ ਅਮਰੀਕਾ ਦੇ ਇਸ ਬਿਆਨ ‘ਤੇ ਭਾਵੇਂ ਕੋਈ ਪ੍ਰਤੀਕਿਿਰਆ ਨਹੀਂ ਆਈ ਪਰ ਅਮਰੀਕਾ ਦੇ ਇਸ ਬਿਆਨ ਦੀ ਚਰਚਾ ਸਿਖਰ ‘ਤੇ ਹੈ।

Spread the love