ਰੂਸ-ਯੂਕਰੇਨ ਯੁੱਧ ਦਾ ਅੱਜ 23ਵਾਂ ਦਿਨ ਹੈ। ਰੂਸੀ ਫੌਜ ਹੁਣ ਪੱਛਮੀ ਯੂਕਰੇਨ ਦੇ ਸੁਰੱਖਿਅਤ ਮੰਨੇ ਜਾਂਦੇ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ।

ਇਸੇ ਲੜੀ ਤਹਿਤ ਅੱਜ ਲਵੀਵ ਦੇ ਹਵਾਈ ਅੱਡੇ ’ਤੇ ਸਟ੍ਰਾਈਕ ਕੀਤੀ ਗਈ।

ਲਵੀਵ ਦੇ ਮੇਅਰ ਨੇ ਕਿਹਾ ਕਿ ਹਮਲੇ ਵਿੱਚ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ, ਪਰ ਹਵਾਈ ਅੱਡਾ ਸੁਰੱਖਿਅਤ ਹੈ।

ਦੂਜੇ ਪਾਸੇ ਚੇਰਨੀਹਾਈਵ ਗੋਲੀਬਾਰੀ ਵਿੱਚ ਇੱਕ ਅਮਰੀਕੀ ਅਤੇ ਕਈ ਯੂਕਰੇਨੀ ਨਾਗਰਿਕ ਮਾਰੇ ਗਏ।

ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ‘ਸ਼ੁੱਧ ਠੱਗ’ ਅਤੇ ‘ਕਾਤਲ ਤਾਨਾਸ਼ਾਹ’ ਕਿਹਾ ਹੈ।

ਬਾਇਡਨ ਨੇ ਸੇਂਟ ਪੈਟ੍ਰਿਕ ਦਿਵਸ ਦੇ ਮੌਕੇ ‘ਤੇ ਕੈਪੀਟਲ ਹਿੱਲ ‘ਤੇ ਇਕ ਸਮਾਗਮ ‘ਚ ਇਹ ਗੱਲ ਕਹੀ।

ਉਧਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਸ਼ੁੱਕਰਵਾਰ ਨੂੰ ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਹੰਗਾਮੀ ਬੈਠਕ ਕੀਤੀ।

ਬੈਠਕ ‘ਚ ਯੂਕਰੇਨ, ਅਮਰੀਕਾ ਅਤੇ ਬ੍ਰਿਟੇਨ ਦੇ ਪ੍ਰਤੀਨਿਧੀਆਂ ਨੇ ਰੂਸ ‘ਤੇ ਯੂਕ੍ਰੇਨ ਦੇ ਆਬਾਦੀ ਵਾਲੇ ਖੇਤਰਾਂ ਅਤੇ ਮੈਡੀਕਲ ਸੁਵਿਧਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ, ਜਿਸ ਤੋਂ ਬਾਅਦ ਬੈਠਕ ਨੂੰ ਮੁਲਤਵੀ ਕਰ ਦਿੱਤਾ ਗਿਆ।

ਇਸ ਦੇ ਨਾਲ ਹੀ ਰੂਸੀ ਪ੍ਰਤੀਨਿਧੀ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਇਸ ਨੂੰ ਪ੍ਰਾਪੇਗੰਡਾ ਦੱਸਿਆ ਹੈ।

Spread the love