ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੂੰ ਸਾਲ 2022 ਲਈ ਨੋਬਲ ਸ਼ਾਂਤੀ ਪੁਰਸਕਾਰ ਮਿਲ ਸਕਦਾ ਹੈ।

ਇਸ ਦੇ ਲਈ ਯੂਰਪ ਦੇ ਕਈ ਨੇਤਾਵਾਂ ਨੇ ਨੋਬਲ ਪੁਰਸਕਾਰ ਕਮੇਟੀ ਤੋਂ ਨਾਮਜ਼ਦਗੀ ਪ੍ਰਕਿਿਰਆ ਨੂੰ 31 ਮਾਰਚ ਤੱਕ ਵਧਾਉਣ ਦੀ ਮੰਗ ਕੀਤੀ ਹੈ।

251 ਵਿਅਕਤੀਆਂ ਅਤੇ 92 ਸੰਸਥਾਵਾਂ ਨੇ 2022 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਅਰਜ਼ੀ ਦਿੱਤੀ ਹੈ।

ਯੂਰਪੀ ਨੇਤਾਵਾਂ ਨੇ ਨੋਬਲ ਕਮੇਟੀ ਨੂੰ ਰਾਸ਼ਟਰਪਤੀ ਜ਼ੇਲੇਨਸਕੀ ਅਤੇ ਯੂਕਰੇਨ ਦੇ ਲੋਕਾਂ ਲਈ 31 ਮਾਰਚ, 2022 ਤੱਕ ਨੋਬਲ ਸ਼ਾਂਤੀ ਪੁਰਸਕਾਰ ਨਾਮਜ਼ਦਗੀ ਪ੍ਰਕਿਿਰਆ ਨੂੰ ਮੁੜ ਖੋਲ੍ਹਣ ਲਈ ਕਿਹਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਇਸ ਬੇਨਤੀ ‘ਤੇ ਵਿਚਾਰ ਕਰੋ।ਦੂਜੇ ਪਾਸੇ ਰੂਸ-ਯੂਕਰੇਨ ਜੰਗ ਨੂੰ 22 ਦਿਨ ਹੋ ਗਏ ਹਨ।

ਰੂਸੀ ਹੁਣ ਯੂਕਰੇਨ ਦੇ ਪੱਛਮੀ ਖੇਤਰਾਂ ‘ਤੇ ਹਮਲੇ ਕਰ ਰਹੇ ਹਨ।

ਦੋਵਾਂ ਦੇਸ਼ਾਂ ਦੇ ਨੇਤਾ ਕਈ ਵਾਰ ਵੱਖ-ਵੱਖ ਪੱਧਰ ਦੀਆਂ ਮੀਟਿੰਗਾਂ ਕਰ ਚੁੱਕੇ ਹਨ ਪਰ ਹੁਣ ਤੱਕ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ ਹੈ।

ਇਸ ਕਾਰਨ ਯੂਕਰੇਨ ਦੇ ਗੁਆਂਢੀ ਦੇਸ਼ਾਂ ਵਿੱਚ ਸ਼ਰਨਾਰਥੀਆਂ ਦੀ ਆਮਦ ਵਧ ਗਈ ਹੈ।

Spread the love