18 ਮਾਰਚ, ਚੰਡੀਗੜ੍ਹ

ਕਰੋਨਾ ਦੌਰ ਤੋਂ ਬੰਦ ਪਈਆਂ 12 ਯਾਤਰੀ ਟਰੇਨਾਂ ਮੁੜ ਪਟੜੀ ‘ਤੇ ਚੱਲਦੀਆਂ ਦਿਖਾਈ ਦੇਣਗੀਆਂ। ਇਨ੍ਹਾਂ ਟਰੇਨਾਂ ਨੂੰ ਚਲਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਹ ਟਰੇਨਾਂ ਅਗਲੇ ਦੋ ਦਿਨਾਂ ਤੱਕ ਚੱਲਣਗੀਆਂ। ਇਸ ਤੋਂ ਬਾਅਦ ਯਾਤਰੀ ਪਹਿਲਾਂ ਦੀ ਤਰ੍ਹਾਂ ਜਨਰਲ ਟਿਕਟ ਖਰੀਦ ਕੇ ਯਾਤਰੀ ਟਰੇਨ ‘ਚ ਸਫਰ ਕਰ ਸਕਣਗੇ। ਇਨ੍ਹਾਂ ਟਰੇਨਾਂ ਦੇ ਮੁੜ ਸ਼ੁਰੂ ਹੋਣ ਨਾਲ ਕਈ ਪੇਂਡੂ ਖੇਤਰ ਮੁੜ ਰੇਲ ਸੰਪਰਕ ਨਾਲ ਜੁੜ ਜਾਣਗੇ। ਰੋਜ਼ਾਨਾ ਦੇ ਕੰਮਾਂ ਲਈ ਇਨ੍ਹਾਂ ਇਲਾਕਿਆਂ ਤੋਂ ਸ਼ਹਿਰ ਜਾਣ ਵਾਲੇ ਲੋਕ ਘੱਟ ਸਮੇਂ ਅਤੇ ਵਾਜਬ ਕਿਰਾਏ ‘ਤੇ ਆਪਣੀ ਮੰਜ਼ਿਲ ‘ਤੇ ਪਹੁੰਚ ਸਕਣਗੇ। ਇਸ ਦੇ ਨਾਲ ਹੀ ਦੂਜੇ ਸ਼ਹਿਰਾਂ ‘ਚ ਰੋਜ਼ਾਨਾ ਕੰਮ ਕਰਨ ਵਾਲੇ ਯਾਤਰੀਆਂ ਨੂੰ ਵੀ ਵੱਡੀ ਰਾਹਤ ਮਿਲੇਗੀ। ਰੋਜ਼ਾਨਾ ਯਾਤਰੀ ਆਪਣੇ ਮਾਸਿਕ ਪਾਸ ‘ਤੇ ਆਸਾਨੀ ਨਾਲ ਸਫਰ ਕਰ ਸਕਣਗੇ।

ਇਹ ਟਰੇਨਾਂ ਹੋਈਆਂ ਸ਼ੁਰੂ

ਲੁਧਿਆਣਾ-ਫਿਰੋਜ਼ਪੁਰ-ਲੁਧਿਆਣਾ ਪੈਸੰਜਰ (54051/54052)

ਜਾਖਲ-ਲੁਧਿਆਣਾ-ਜਾਖਲ ਪੈਸੰਜਰ (54053/54054)

ਹਿਸਾਰ-ਲੁਧਿਆਣਾ-ਹਿਸਾਰ ਪੈਸੰਜਰ (54603/54606)

ਲੁਧਿਆਣਾ-ਚੁਰੂ-ਲੁਧਿਆਣਾ ਪੈਸੇਂਜਰ (54604/54605)

ਜਲੰਧਰ-ਫਿਰੋਜ਼ਪੁਰ-ਜਲੰਧਰ ਪੈਸੰਜਰ (54643/54644)

ਜਲੰਧਰ-ਫਿਰੋਜ਼ਪੁਰ-ਜਲੰਧਰ ਪੈਸੰਜਰ (74935/74940)

ਰੇਲਵੇ ਡਿਵੀਜ਼ਨ ਫਿਰੋਜ਼ਪੁਰ ਦੀ ਰੇਲਵੇ ਡਵੀਜ਼ਨਲ ਮੈਨੇਜਰ ਡਾ: ਸੀਮਾ ਸ਼ਰਮਾ ਨੇ ਦੱਸਿਆ ਕਿ ਡਿਵੀਜ਼ਨ ਨੂੰ ਇਸ ਵਿੱਤੀ ਸਾਲ ਦੇ ਅਪ੍ਰੈਲ ਤੋਂ ਫਰਵਰੀ ਮਹੀਨੇ ਦੌਰਾਨ ਸਕਰੈਪ ਦੀ ਰਿਕਾਰਡ ਵਿਕਰੀ ਤੋਂ 38.20 ਕਰੋੜ ਰੁਪਏ ਦੀ ਆਮਦਨ ਹੋਈ ਹੈ। ਇਹ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ ‘ਚ ਹੋਈ 19.86 ਕਰੋੜ ਰੁਪਏ ਦੀ ਆਮਦਨ ਤੋਂ 192.34 ਫੀਸਦੀ ਜ਼ਿਆਦਾ ਹੈ।

ਫ਼ਿਰੋਜ਼ਪੁਰ ਡਿਵੀਜ਼ਨ ਨੇ ਇਸ ਵਿੱਤੀ ਵਰ੍ਹੇ ਵਿੱਚ ਰੇਲਵੇ ਬੋਰਡ ਵੱਲੋਂ ਦਿੱਤੇ 34 ਕਰੋੜ ਰੁਪਏ ਦੇ ਸਕਰੈਪ ਦੀ ਵਿਕਰੀ ਦੇ ਟੀਚੇ ਨੂੰ ਪਹਿਲਾਂ ਹੀ ਹਾਸਲ ਕਰ ਲਿਆ ਹੈ। ਸਕਰੈਪ ਦੀ ਵਿਕਰੀ ਦੇ ਮਾਮਲੇ ਵਿੱਚ ਉੱਤਰੀ ਰੇਲਵੇ ਭਾਰਤੀ ਰੇਲਵੇ ਦੇ ਸਾਰੇ ਜ਼ੋਨਲ ਰੇਲਵੇ ਅਤੇ PSUs ਵਿੱਚ ਸਭ ਤੋਂ ਉੱਪਰ ਹੈ। ਸਕਰੈਪ ਦਾ ਨਿਪਟਾਰਾ ਇੱਕ ਮਹੱਤਵਪੂਰਨ ਗਤੀਵਿਧੀ ਹੈ। ਸਕਰੈਪ ਦਾ ਨਿਪਟਾਰਾ ਮਾਲੀਆ ਪੈਦਾ ਕਰਨ ਦੇ ਨਾਲ-ਨਾਲ ਕੰਮ ਦੇ ਸਥਾਨ ਨੂੰ ਸਾਫ਼-ਸੁਥਰਾ ਰੱਖਣ ਵਿੱਚ ਮਦਦ ਕਰਦਾ ਹੈ। ਰੇਲਵੇ ਲਾਈਨਾਂ ਦੇ ਨੇੜੇ ਰੇਲ ਪਟੜੀਆਂ, ਸਲੀਪਰਾਂ, ਆਦਿ ਦੇ ਸਕ੍ਰੈਪ ਸੁਰੱਖਿਆ ਜੋਖਮ ਅਤੇ ਕੈਬਿਨਾਂ, ਕੁਆਰਟਰਾਂ ਅਤੇ ਹੋਰ ਢਾਂਚੇ ਦੀ ਦੁਰਵਰਤੋਂ ਦੀ ਸੰਭਾਵਨਾ ਪੈਦਾ ਕਰਦੇ ਹਨ।

Spread the love