18 ਮਾਰਚ, ਨਵੀਂ ਦਿੱਲੀ

ਦੇਸ਼ ਭਰ ‘ਚ ਰੰਗਾਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹੋਲੀ ਦੇ ਮੌਕੇ ‘ਤੇ ਸਵੇਰ ਤੋਂ ਹੀ ਲੋਕ ਰੰਗਾਂ ‘ਚ ਰੰਗੇ ਨਜ਼ਰ ਆ ਰਹੇ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਲੀ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਾਮਨਾ ਕੀਤੀ ਕਿ ਇਹ ਤਿਉਹਾਰ ਉਨ੍ਹਾਂ ਦੇ ਜੀਵਨ ‘ਚ ਹਰ ਤਰ੍ਹਾਂ ਦੀਆਂ ਖੁਸ਼ੀਆਂ ਲੈ ਕੇ ਆਵੇ। ਅਮਿਤ ਸ਼ਾਹ, ਰਾਜਨਾਥ ਸਿੰਘ ਅਤੇ ਮੁਖਤਾਰ ਅੱਬਾਸ ਨਕਵੀ ਸਮੇਤ ਕਈ ਹੋਰ ਕੇਂਦਰੀ ਮੰਤਰੀਆਂ ਨੇ ਵੀ ਲੋਕਾਂ ਨੂੰ ਹੋਲੀ ਦੀ ਵਧਾਈ ਦਿੱਤੀ।

PM ਮੋਦੀ ਨੇ ਟਵੀਟ ਕੀਤਾ, ”ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਆਪਸੀ ਪਿਆਰ, ਮੁਹੱਬਤ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਰੰਗਾਂ ਦਾ ਇਹ ਤਿਉਹਾਰ ਤੁਹਾਡੀ ਜ਼ਿੰਦਗੀ ਵਿੱਚ ਹਰ ਖੁਸ਼ੀ ਲੈ ਕੇ ਆਵੇ।

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਦਿੱਤੀ ਵਧਾਈ

ਦੇਸ਼ ਵਾਸੀਆਂ ਨੂੰ ਹੋਲੀ ਦੀ ਵਧਾਈ ਦਿੰਦੇ ਹੋਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ- ਹੋਲੀ ਦੇ ਸ਼ੁਭ ਮੌਕੇ ‘ਤੇ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁੱਭਕਾਮਨਾਵਾਂ। ਰੰਗਾਂ ਦਾ ਤਿਉਹਾਰ ਹੋਲੀ ਭਾਈਚਾਰਕ ਸਾਂਝ ਅਤੇ ਮੇਲ-ਮਿਲਾਪ ਦੀ ਜਿਉਂਦੀ ਜਾਗਦੀ ਮਿਸਾਲ ਹੈ। ਇਹ ਬਸੰਤ ਦੀ ਆਮਦ ਦੀ ਖੁਸ਼ਖਬਰੀ ਲਿਆਉਂਦਾ ਹੈ। ਮੈਂ ਕਾਮਨਾ ਕਰਦਾ ਹਾਂ ਕਿ ਇਹ ਤਿਉਹਾਰ ਸਾਰੇ ਦੇਸ਼ਵਾਸੀਆਂ ਦੇ ਜੀਵਨ ਵਿੱਚ ਖੁਸ਼ੀ, ਉਤਸ਼ਾਹ ਅਤੇ ਨਵੀਂ ਊਰਜਾ ਭਰੇ।

Spread the love